ਮਨੁੱਖੀ ਤਸਕਰੀ ਨੂੰ ਰੋਕਣ ਲਈ ਪੁਲੀਸ ਅਤੇ ਪ੍ਰਸ਼ਾਸ਼ਨ ਦੀ ਸਖਤੀ ਜਰੂਰੀ

ਦੁਨੀਆ ਵਿੱਚ ਮਨੁੱਖੀ ਤਸਕਰੀ ਨੂੰ ਸਭ ਤੋਂ ਵੱਡਾ ਅਪਰਾਧ ਮੰਨਿਆ ਜਾਂਦਾ ਹੈ ਪਰ ਇਸ ਵਿੱਚ ਹੈਰਾਨੀ ਇਹ ਹੈ ਕਿ 155 ਦੇਸ਼ਾਂ ਵਿੱਚੋਂ 62 ਦੇਸ਼ਾਂ ਵਿੱਚ ਅੱਜ ਤੱਕ ‘ਮਨੁੱਖੀ ਤਸਕਰੀ’ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਵੀ ਅਪਰਾਧੀ ਨਹੀਂ ਠਹਿਰਾਇਆ ਗਿਆ| ਸ਼ਾਇਦ ਇਹੀ ਵਜ੍ਹਾ ਹੈ ਕਿ ਇਧਰ ਹਾਲ ਵਿੱਚ ਜਦੋਂ ਦਿੱਲੀ ਦੇ ਮੁਨੀਰਿਕਾ ਇਲਾਕੇ ਵਿੱਚ ਦਿੱਲੀ ਮਹਿਲਾ ਕਮਿਸ਼ਨ ਨੇ 16 ਨੇਪਾਲੀ ਲੜਕੀਆਂ ਨੂੰ ਦਲਾਲਾਂ ਦੇ ਚੰਗੁਲ ਤੋਂ ਛਡਾਇਆ ਗਿਆ, ਤਾਂ ਵੀ ਇਸਦੀ ਜ਼ਿਆਦਾ ਉਮੀਦ ਨਹੀਂ ਬੱਝੀ ਕਿ ਕੋਈ ਸਰਕਾਰ ਅਤੇ ਪ੍ਰਸ਼ਾਸਨ ਭਵਿੱਖ ਵਿੱਚ ਇਸ ਸਮੱਸਿਆ ਦੀ ਪੁਖਤਾ ਰੋਕਥਾਮ ਦੀ ਵਿਵਸਥਾ ਕਰ ਪਾਵੇਗਾ| ਇਸ ਮਾਮਲੇ ਵਿੱਚ ਹਾਲਤ ਇਹ ਹੈ ਕਿ ਨੇਪਾਲ ਤੋਂ ਤਸਕਰੀ ਕਰਕੇ ਲਿਆਂਦੀਆਂ ਗਈਆਂ ਲੜਕੀਆਂ ਨੂੰ ਮੁਨੀਰਿਕਾ ਦੀ ਜਿਸ ਜਗ੍ਹਾ ਤੋਂ ਛਡਾਇਆ ਗਿਆ, ਉਹ ਪੁਲੀਸ ਥਾਣੇ ਤੋਂ ਸਿਰਫ਼ 500 ਮੀਟਰ ਦੂਰ ਸਥਿਤ ਹੈ, ਅਰਸੇ ਤੋਂ ਨੌਕਰੀ ਦਿਵਾਉਣ ਦੇ ਨਾਮ ਤੇ ਲੜਕੀਆਂ ਨੂੰ ਉਥੇ ਲਿਆਇਆ ਜਾ ਰਿਹਾ ਸੀ ਪਰੰਤੂ ਉਸਦੀ ਭਣਕ ਪੁਲੀਸ ਨੂੰ ਨਹੀਂ ਲੱਗੀ| ਇਹ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ ਦੇ ਨਾਲ ਆਈਆਂ ਸੱਤ ਲੜਕੀਆਂ ਨੂੰ ਪਹਿਲਾਂ ਹੀ ਕੁਵੈਤ ਅਤੇ ਇਰਾਕ ਭੇਜਿਆ ਜਾ ਚੁੱਕਿਆ ਹੈ| ਮਨੁੱਖੀ ਤਸਕਰੀ ਦੀਆਂ ਕਈ ਤ੍ਰਾਸਦੀਆਂ ਹਨ ਜਿਵੇਂ ਵਿੱਚ ਸੰਯੁਕਤ ਰਾਸ਼ਟਰ (ਯੂਐਨ) ਦੇ ਡ੍ਰਗਸ ਐਂਡ ਕ੍ਰਾਈਮ ਦਫਤਰ ਦੇ ਮੁਤਾਬਕ ਹਰ ਸਾਲ ਕਰੀਬ 25 ਲੱਖ ਲੋਕ ਇਸਦੇ ਸ਼ਿਕਾਰ ਹੁੰਦੇ ਹਨ|
ਇਹਨਾਂ ਵਿਚੋਂ 80 ਫੀਸਦੀ ਔਰਤਾਂ ਅਤੇ ਬੱਚੇ ਹੁੰਦੇ ਹਨ| ਇਸ ਬਾਰੇ ਯੂਨੀਸੇਫ ਦੇ ਵੀ ਕੁੱਝ ਅੰਕੜੇ ਹਨ| ਯੂਨੀਸੇਫ ਦਾ ਕਹਿਣਾ ਹੈ ਕਿ ਹਰ ਸਾਲ ਕਰੀਬ 12 ਲੱਖ ਬੱਚਿਆਂ (ਜਿਆਦਾਤਰ ਲੜਕੀਆਂ) ਨੂੰ ਮਨੁੱਖੀ ਤਸਕਰੀ ਵਿੱਚ ਲੱਗੇ ਰੈਕੇਟ ਰਾਹੀਂ ਇੱਕ ਦੇਸ਼ ਤੋਂ ਦੂਜੇ ਦੇਸ਼ ਪਹੁੰਚਾਇਆ ਜਾਂਦਾ ਹੈ| ਕਈ ਦੇਸ਼ਾਂ ਵਿੱਚ ਤਸਕਰੀ ਕਰਕੇ ਲਿਆਏ ਗਏ ਲੋਕਾਂ ਨੂੰ ਸ਼ਰਨਾਰਥੀ ਦੇ ਤੌਰ ਤੇ ਵੇਖਿਆ ਜਾਂਦਾ ਹੈ ਅਤੇ ਜਦਕਿ ਉਥੇ ਪੁਖਤਾ ਐਂਟੀ ਟ੍ਰੈਫਿਕਿੰਗ ਕਾਨੂੰਨ ਨਹੀਂ ਹਨ ਜਾਂ ਉਨ੍ਹਾਂ ਦੇ ਦੂਜੇ ਦੇਸ਼ਾਂ ਨਾਲ ਸੂਚਨਾ ਵੰਡਣ ਅਤੇ ਕਾਰਵਾਈ ਕਰਨ ਦੇ ਕਰਾਰ ਨਹੀਂ ਹਨ, ਇਸ ਲਈ ਅਜਿਹੇ ਲੋਕਾਂ ਦੇ ਭਵਿੱਖ ਨੂੰ ਲੈ ਕੇ ਲਾਪਰਵਾਹੀ ਵਰਤੀ ਜਾਂਦੀ ਹੈ| ਅਜਿਹੇ ਵਿੱਚ ਮਨੁੱਖੀ ਤਸਕਰੀ ਵਿੱਚ ਲੱਗੇ ਲੋਕਾਂ ਨੂੰ ਇਸ ਗ਼ੈਰਕਾਨੂੰਨੀ ਧੰਦੇ ਵਿੱਚ ਫਾਇਦਾ ਜ਼ਿਆਦਾ ਅਤੇ ਖ਼ਤਰਾ ਘੱਟ ਹੁੰਦਾ ਹੈ| ਸਵਾਲ ਹੈ ਕਿ ਮਨੁੱਖੀ ਤਸਕਰੀ ਵਿੱਚ ਲਿਆਏ ਗਏ ਲੋਕਾਂ ਦਾ ਅਖੀਰ ਕੀ ਹੁੰਦਾ ਹੈ? ਤਾਂ ਇਸਦਾ ਅਹਿਮ ਜਵਾਬ ਹੈ ਸੈਕਸ ਸ਼ੋਸ਼ਣ| ਗਰੀਬ, ਗ੍ਰਹਿ ਯੁੱਧ ਵਿੱਚ ਫਸੇ ਅਤੇ ਅਣਗੌਲੇ ਦੇਸ਼ਾਂ ਤੋਂ ਜਬਰਨ ਜਾਂ ਧੋਖੇ ਨਾਲ ਲਿਆਈਆਂ ਗਈਆਂ ਲੜਕੀਆਂ ਵਿੱਚੋਂ ਕਰੀਬ 80 ਫੀਸਦੀ ਨੂੰ ਇਸ ਧੰਦੇ ਵਿੱਚ ਧਕੇਲਿਆ ਜਾਂਦਾ ਹੈ| ਯੂਰਪੀ ਦੇਸ਼ ਅਤੇ ਖਾੜੀ ਦੇ ਕੁਵੈਤ -ਇਰਾਕ ਵਰਗੇ ਦੇਸ਼ਾਂ ਵਿੱਚ ਲਿਜਾਈਆਂ ਗਈਆਂ ਲੜਕੀਆਂ ਤੋਂ ਜਬਰਦਸਤੀ ਦੇਹ ਵਪਾਰ ਕਰਾਇਆ ਜਾਂਦਾ ਹੈ|
ਯੂਰਪ ਇਸਦੇ ਲਈ ਇੱਕ ਪਸੰਦੀਦਾ ਠਿਕਾਣਾ ਹੈ ਕਿਉਂਕਿ ਉਥੇ ਦੇਹ ਵਪਾਰ ਵਿੱਚ ਚੰਗੀ ਕਮਾਈ ਹੁੰਦੀ ਹੈ| ਇਸ ਸਮੱਸਿਆ ਨਾਲ ਪੀੜਿਤ ਹੋਣ ਵਾਲੇ ਵਿੱਚ ਏਸ਼ੀਆਈ ਦੇਸ਼ ਸਭ ਤੋਂ ਅੱਗੇ ਹਨ ਕਿਉਂਕਿ ਗਰੀਬੀ ਅਤੇ ਭੁਖਮਰੀ ਤੋਂ ਬਚਨ ਲਈ ਕਈ ਵਾਰ ਲੋਕ ਖੁਦ ਹੀ ਆਪਣੇ ਪਰਿਵਾਰਾਂ ਦੀਆਂ ਲੜਕੀਆਂ ਨੂੰ ਦਲਾਲਾਂ ਦੇ ਹੱਥ ਸੌਂਪ ਦਿੰਦੇ ਹਨ| ਇੱਕ ਵਾਰ ਇਸ ਦਲਦਲ ਵਿੱਚ ਫਸੱਣ ਤੋਂ ਬਾਅਦ ਔਰਤਾਂ ਨੂੰ ਉਥੋਂ ਕੱਢ ਸਕਣਾ ਕਦੇ ਵੀ ਆਸਾਨ ਨਹੀਂ ਹੁੰਦਾ ਹੈ| ਹਾਲਾਂਕਿ ਇੱਕ ਤੈਅ ਇਹ ਵੀ ਹੈ ਕਿ ਦੇਸ਼ਾਂ ਦੇ ਅੰਦਰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਹੋਣ ਵਾਲੀ ਮਨੁੱਖੀ ਤਸਕਰੀ ਅੰਤਤਰਾਸ਼ਟਰੀ ਤਸਕਰੀ ਤੋਂ ਕਈ ਗੁਣਾ ਜ਼ਿਆਦਾ ਹੁੰਦੀ ਹੈ | ਇਸ ਵਿੱਚ ਸ਼ੱਕ ਨਹੀਂ ਹੈ ਕਿ ਮਨੁੱਖੀ ਤਸਕਰੀ ਦੇ ਜਿਆਦਾਤਰ ਮਾਮਲਿਆਂ ਵਿੱਚ ਇਹ ਜਾਨਣਾ ਕਾਫ਼ੀ ਮੁਸ਼ਕਲ ਹੁੰਦਾ ਹੈ ਕਿ ਮਜਦੂਰੀ ਜਾਂ ਛੋਟੀ – ਮੋਟੀ ਨੌਕਰੀ ਦੇ ਨਾਮ ਤੇ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਗ਼ੈਰਕਾਨੂੰਨੀ ਰਸਤਿਆਂ ਅਤੇ ਤਰੀਕਿਆਂ ਨਾਲ ਧਕੇਲੇ ਗਏ ਲੋਕ ਆਪਣੀ ਇੱਛਾ ਨਾਲ ਅਜਿਹਾ ਕਰਦੇ ਹਨ ਜਾਂ ਉਨ੍ਹਾਂ ਨੂੰ ਬਿਹਲਾ- ਫੁਸਲਾ ਕੇ ਇਸ ਦੇ ਲਈ ਰਾਜੀ ਕਰਾਇਆ ਜਾਂਦਾ ਹੈ| ਪਰੰਤੂ ਸਮੱਸਿਆ ਦੇ ਡਰਾਉਣੇਪਣ ਨੂੰ ਦੇਖਦੇ ਹੋਏ ਇਹ ਯਕੀਨੀ ਕਰਨ ਦੀ ਜ਼ਰੂਰਤ ਹੈ ਕਿ ਅਪ੍ਰਵਾਸਨ ਦੇ ਨਾਮ ਤੇ ਹੋ ਰਹੇ ਗੋਰਖਧੰਦੇ ਤੇ ਰੋਕ ਲਗਾਈ ਜਾਵੇ ਅਤੇ ਅਪ੍ਰਵਾਸ ਦੇ ਪੂਰੇ ਮਾਮਲੇ ਨੂੰ ਕਾਨੂੰਨੀ ਦਾਇਰਿਆਂ ਵਿੱਚ ਲਿਆਇਆ ਜਾਵੇ? ਖਾਸ ਤੌਰ ਤੇ ਔਰਤਾਂ ਦੀ ਦੁਰਦਸ਼ਾ ਦੇ ਸੰਬੰਧ ਵਿੱਚ ਅਜਿਹਾ ਕਰਨ ਦੀ ਤੱਤਕਾਲ ਜ਼ਰੂਰਤ ਹੈ| ਮਨੁੱਖ ਅੰਗਾਂ ਦੀ ਸਪਲਾਈ, ਜਬਰਨ ਮਜਦੂਰੀ, ਭੀਖ ਮੰਗਵਾਉਣ, ਵਿਆਹ ਲਈ ਛਲ ਕਰਨ ਅਤੇ ਵਿਆਹ ਤੋਂ ਬਾਅਦ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਤਸਕਰੀ ਕਰਨ ਵਰਗੇ ਜਿਵੇਂ ਅਪਰਾਧ ਮਨੁੱਖੀ ਤਸਕਰੀ ਦੇ ਰੂਪ ਵਿੱਚ ਹੋ ਰਹੇ ਹਨ| ਅਜਿਹੇ ਵੀ ਮਾਮਲੇ ਸਾਹਮਣੇ ਆਏ ਹਨ ਜਦੋਂ ਲੜਕੀਆਂ ਨੂੰ ਸਮੇਂ ਤੋਂ ਪਹਿਲਾਂ ਜਵਾਨ ਕਰਨ ਵਾਸਤੇ ਉਨ੍ਹਾਂ ਨੂੰ ਹਾਰਮੋਨਸ ਦੇ ਇੰਜੈਕਸ਼ਨ ਦਿੱਤੇ ਗਏ ਤਾਂ ਕਿ ਦੇਹ ਵਪਾਰ ਦੀਆਂ ਜਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ| ਇਨਸਾਨ ਹਾਲਾਂਕਿ ਚੰਗੇ ਜੀਵਨ ਦੀ ਖੋਜ ਦੇ ਲਾਲਚ ਤੋਂ ਬਾਹਰ ਨਹੀਂ ਜਾ ਪਾਉਂਦਾ ਹੈ, ਲਿਹਾਜਾ ਮਨੁੱਖੀ ਤਸਕਰੀ ਦੀ ਪੂਰੀ ਤਰ੍ਹਾਂ ਰੋਕਥਾਮ ਕਰ ਸਕਣਾ ਕਿਸੇ ਵੀ ਦੇਸ਼ ਜਾਂ ਸਰਕਾਰ ਲਈ ਆਸਾਨ ਨਹੀਂ ਹੈ| ਪਰੰਤੂ ਗ਼ੈਰਕਾਨੂੰਨੀ ਘੁਸਪੈਠ ਤੇ ਰੋਕ ਲਗਾ ਕੇ ਅਤੇ ਵੀਜਾ-ਪਾਸਪੋਰਟ ਦੀਆਂ ਵੈਧਤਾਵਾਂ ਨੂੰ ਯਕੀਨੀ ਕਰਨ ਵਾਲੀ ਵਿਵਸਥਾਵਾਂ ਬਣਾ ਕੇ ਇਸ ਤੇ ਕੁੱਝ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ| ਮਨੁੱਖੀ ਤਸਕਰੀ ਦੀਆਂ ਸੂਚਨਾਵਾਂ ਨੂੰ ਸਰਕਾਰਾਂ ਅਤੇ ਪ੍ਰਸ਼ਾਸਨ ਗੰਭੀਰਤਾ ਨਾਲ ਲਵੇ ਅਤੇ ਉਨ੍ਹਾਂ ਉਤੇ ਕਾਰਵਾਈ ਕਰੇ ਤਾਂ ਹੀ ਇਸ ਦਿਸ਼ਾ ਵਿੱਚ ਕੁੱਝ ਬਦਲਾਵ ਸੰਭਵ ਹੈ| ਸਰਹੱਦਾਂ ਪਾਰ ਕਰਨ ਦੇ ਰਸਤੇ ਨਿਯਮਕ ਹੋਣ ਅਤੇ ਪੁਲੀਸ – ਪ੍ਰਸ਼ਾਸਨ ਤਸਕਰੀ ਦੀ ਹਰ ਸੰਭਵ ਕੋਸ਼ਿਸ਼ ਨੂੰ ਰੋਕਣ ਤਾਂ ਹਾਲਾਤ ਬਦਲੇ ਜਾ ਸਕਦੇ ਹਨ|
ਅਭਿਸ਼ੇਕ ਕੁਮਾਰ

Leave a Reply

Your email address will not be published. Required fields are marked *