ਮਨੁੱਖੀ ਹਿੰਸਾ ਵਿਰੋਧੀ ਫਰੰਟ ਵਲੋਂ ਰੋਸ ਰੈਲੀ 1 ਮਾਰਚ ਨੂੰ

ਐਸ ਏ ਐਸ ਨਗਰ,27 ਫਰਵਰੀ (ਸ ਬ) ਮਨੁੱਖੀ ਹਿੰਸਾ ਵਿਰੋਧੀ ਫਰੰਟ ਵਲੋਂ ਕੇਰਲ ਵਿਚ ਹੋ ਰਹੀ ਮਨੁੱਖੀ ਹਿੰਸਾ ਵਿਰੁਧ ਰੋਸ ਰੈਲੀ 1 ਮਾਰਚ ਨੂੰ           ਫੇਜ -5 ਦੀ ਮਾਰਕੀਟ ਵਿਚ ਹੋ ਰਹੀ ਹੈ| ਇਸ ਸਬੰਧੀ ਭਾਜਪਾ ਮੁਹਾਲੀ ਮੰਡਲ ਦੇ ਪ੍ਰਧਾਨ ਸ ਸੋਹਣ ਸਿੰਘ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਰੋਸ ਰੈਲੀ ਦੀਆਂ ਤਿਆਰੀਆਂ ਬਾਰੇ ਵਿਚਾਰ ਕੀਤਾ ਗਿਆ| ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੇਰਲ ਸਰਕਾਰ ਦੀ ਕਥਿਤ ਸ਼ਹਿ ਪ੍ਰਾਪਤ ਸੀ ਪੀ ਐਮ ਦੇ ਗੁੰਡਿਆਂ ਵਲੋਂ ਆਮ ਲੋਕਾਂ ਉਪਰ ਜੁਲਮ ਅਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਉੱਥੇ ਰਾਸ਼ਟਰੀ ਸੁਰੱਖਿਆ ਲਈ ਕੰਮ ਕਰ ਰਹੇ ਲੋਕਾਂ ਦੇ ਹਿਤਾਂ ਲਈ ਇਕਜੁਟ ਹੋਣ ਦੀ ਲੋੜ ਹੈ| ਉਹਨਾਂ ਕਿਹਾ ਕਿ ਇਸ ਕਰਕੇ ਮੁਹਾਲੀ ਦੀ ਫੇਜ -5 ਦੀ ਮਾਰਕੀਟ ਵਿਚ 1 ਮਾਰਚ ਨੂੰ ਰੋਸ ਰੈਲੀ ਕੀਤੀ ਜਾ ਰਹੀ ਹੈ| ਇਸ ਮੌਕੇ ਉਮਾ ਕਾਂਤ ਤਿਵਾਰੀ, ਬਚਨ ਸਿੰਘ, ਸਮੀਰ ਮਹਾਜਨ, ਲਖਬੀਰ ਮਹਿਤਾ,ਅਨਿਲ,ਵਿਜੈ ਪਾਠਕ, ਸਰੋਜ ਕੁਮਾਰ, ਮੈਡਮ ਕਿਰਨ, ਅਰੁਨ ਤੇਜਪਾਲ  ਮੌਜੂਦ ਸਨ|

Leave a Reply

Your email address will not be published. Required fields are marked *