ਮਨੁੱਖ ਦੀ ਦਖਲਅੰਦਾਜੀ ਕਾਰਨ ਸੰਕਟ ਵਿੱਚ ਪਿਆ ਜੰਗਲੀ ਜੀਵਾਂ ਦਾ ਜੀਵਨ

ਦੁਨੀਆ ਦੇ ਹਰ ਕੋਨੇ ਤੇ ਇਨਸਾਨੀ ਕਬਜੇ ਨੂੰ ਲੈ ਕੇ ਹੁਣ ਕੋਈ ਕਸਰ ਨਹੀਂ ਬਚੀ ਹੈ| ਧਰੁਵੀ ਇਲਾਕਿਆਂ, ਪਹਾੜ ਸਿਖਰਾਂ ਅਤੇ ਕੁੱਝ ਮੁਸ਼ਕਿਲ ਰੇਗਿਸਤਾਨਾਂ ਨੂੰ ਛੱਡ ਦੇਈਏ ਤਾਂ ਧਰਤੀ ਦੇ ਤਿੰਨ ਚੌਥਾਈ ਜ਼ਮੀਨੀ ਇਲਾਕਾ ਮਨੁੱਖ ਜਾਤੀ ਨੇ ਇਸ ਕਦਰ ਬਦਲ ਦਿੱਤਾ ਹੈ ਕਿ ਉੱਥੇ ਦੇ ਜਾਨਵਰਾਂ ਦੇ ਕੋਲ ਇਨਸਾਨ ਦਾ ਪਾਲਤੂ ਬਣ ਕੇ ਰਹਿਣ ਜਾਂ ਉਸਦੀਆਂ ਹਰਕਤਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਜਿੰਦਗੀ ਦੀ ਲੈਅ-ਤਾਲ ਬਦਲਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਹੈ|
ਹਾਲ ਵਿੱਚ ਦੁਨੀਆ ਦੇ ਸਾਰੇ ਛੇ ਆਬਾਦ ਮਹਾਂਦੀਪਾਂ ਤੇ ਕੀਤੇ ਗਏ 76 ਅਧਿਐਨਾਂ ਦੇ ਆਧਾਰ ਤੇ ਜੰਗਲੀ ਜੀਵਾਂ ਦੇ ਬਦਲਦੇ ਜੀਵਨ -ਵਿਵਹਾਰ ਨੂੰ ਲੈ ਕੇ ਕੱਢੇ ਗਏ ਨਤੀਜੇ ਇਸ ਬੇਚੈਨੀ ਨੂੰ ਸਮਝਣ ਵਿੱਚ ਸਾਡੀ ਮਦਦ ਕਰ ਸਕਦੇ ਹਨ| ਇਹਨਾਂ ਅਧਿਐਨਾਂ ਵਿੱਚ ਲੂੰਬੜੀ, ਮਿਰਗ, ਜੰਗਲੀ ਸੂਅਰ ਅਤੇ ਅਪੋਸਮ ਤੋਂ ਲੈ ਕੇ ਹਾਥੀ ਤੱਕ ਰਾਤ ਅਤੇ ਦਿਨ, ਦੋਵੇਂ ਸਮੇਂ ਸਰਗਰਮ ਰਹਿਣ ਵਾਲੀਆਂ 62 ਸਤਨਧਾਰੀ ਜੀਵਜਾਤੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ ਅਤੇ ਇਸ ਕੰਮ ਵਿੱਚ ਜੀਪੀਐਸ ਟਰੈਕਰ ਤੋਂ ਲੈ ਕੇ ਮੋਸ਼ਨ ਐਕਟਿਵੇਟੇਡ ਕੈਮਰੇ ਤੱਕ ਆਧੁਨਿਕ ਤਕਨੀਕ ਦੀ ਮਦਦ ਲਈ ਗਈ ਸੀ|
ਅਧਿਐਨ ਵਿੱਚ ਪਾਇਆ ਗਿਆ ਕਿ ਜੰਗਲੀ ਜੀਵਾਂ ਨੇ ਦਿਨੋ-ਦਿਨ ਘਟਦੇ ਰਿਹਾਇਸ਼ੀ ਦਾਇਰੇ ਵਿੱਚ ਆਪਣੀ ਜਾਨ ਬਚਾਉਣ ਲਈ ਅਤੇ ਉਸ ਤੋਂ ਵੀ ਜ਼ਿਆਦਾ ਇਨਸਾਨੀ ਗਤੀਵਿਧੀਆਂ ਤੋਂ ਆਪਣੀ ਜਿੰਦਗੀ ਵਿੱਚ ਪੈਣ ਵਾਲੇ ਦਖਲ ਤੋਂ ਬਚਨ ਲਈ ਆਪਣੀ ਰੂਟੀਨ ਨੂੰ ਦਿਨ ਵਿੱਚ ਘੱਟ ਕਰਕੇ ਇਸ ਨੂੰ ਰਾਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਵਧਾਉਣ ਦਾ ਤਰੀਕਾ ਅਪਣਾਇਆ ਹੈ| ਠੋਸ ਅੰਕੜੇ ਵਿੱਚ ਕਹੀਏ ਤਾਂ ਆਪਣੀ ਰਾਤ ਦੀ ਸਰਗਰਮੀ ਉਨ੍ਹਾਂ ਨੇ 68 ਫੀਸਦੀ ਵਧਾ ਲਈ ਹੈ| ਇਸ ਨਾਲ ਉਨ੍ਹਾਂ ਦਾ ਯੋਨ ਵਿਵਹਾਰ ਸੀਮਿਤ ਹੋਇਆ ਹੈ, ਭੋਜਨ ਮਿਲਣ ਦੀ ਸੰਭਾਵਨਾ ਘਟੀ ਹੈ ਅਤੇ ਕਿਸੇ ਦਾ ਭੋਜਨ ਬਣਨ ਦਾ ਖਦਸ਼ਾ ਵੱਧ ਗਿਆ ਹੈ|
ਚੰਦਰਭੂਸ਼ਣ

Leave a Reply

Your email address will not be published. Required fields are marked *