ਮਨੌਲੀ ਦਾ ਵਸਨੀਕ ਲਾਪਤਾ

ਐਸ ਏ ਐਸ ਨਗਰ,29 ਅਪ੍ਰੈਲ (ਸ.ਬ.) ਮਨੌਲੀ ਦਾ ਇਕ ਵਸਨੀਕ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹੈ, ਜਿਸਦਾ ਅਜੇ ਤਕ ਕੁਝ ਪਤਾ ਨਹੀਂ ਲਗ ਸਕਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਨੇਕ ਸਿੰਘ ਵਸਨੀਕ ਮਨੌਲੀ ਨੇ ਦਸਿਆ ਕਿ  ਉਸਦਾ ਛੋਟਾ ਭਰਾ ਕਰਨੈਲ ਸਿੰਘ ਉਮਰ 60 ਸਾਲ 23 ਅਪ੍ਰੈਲ ਨੁੰ ਘਰੋਂ ਕਿਸੇ ਨੂੰ ਬਿਨਾਂ ਕੁਝ ਦਸੇ ਕਿਸੇ ਪਾਸੇ ਚਲਾ ਗਿਆ, ਜਿਸ ਦੀ ਉਹਨਾਂ ਨੇ ਕਾਫੀ ਭਾਲ ਕੀਤੀ ਪਰ ਅਜੇ ਤਕ ਉਸਦਾ ਪਤਾ ਨਹੀਂ ਚਲਿਆ| ਉਹਨਾਂ ਕਿਹਾ ਕਿ ਉਹਨਾਂ ਦੇ ਭਰਾ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ, ਜਿਸਦਾ ਇਲਾਜ ਚਲ ਰਿਹਾ ਹੈ|  ਉਹਨਾਂ ਕਿਹਾ ਕਿ ਉਹਨਾਂ ਦੇ ਭਰਾ ਦੀ ਉਮਰ 60 ਸਾਲ , ਕੱਦ 5 ਫੁੱਟ 9 ਇੰਚ, ਰੰਗ ਸਾਫ, ਸੱਜੀ ਅ ੱਖ ਤੇ ਕਟ ਦਾ ਨਿਸਾਨ, ਸਿਰ ਤੇ ਕਾਲਾ ਪਰਨਾ ਬੰਨਿਆ ਹੋਇਆ ਹੈ| ਉਸਨੇ ਸਫੈਦ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ| ਉਹਨਾਂ ਦਸਿਆ ਕਿ ਉਹਨਾਂ ਨ ੇ ਇਸ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿਤੀ ਹੈ|

Leave a Reply

Your email address will not be published. Required fields are marked *