ਮਮਤਾ ਬੈਨਰਜੀ ਨੇ ਲੋਕਤੰਤਰ ਦਾ ਗਲਾ ਘੁਟਿਆ: ਅਮਿਤ ਸ਼ਾਹ

ਨਵੀਂ ਦਿੱਲੀ, 7 ਦਸੰਬਰ (ਸ.ਬ.) ਪੱਛਮੀ ਬੰਗਾਲ ਵਿੱਚ ਰਥ ਯਾਤਰਾ ਦੀ ਮਨਜ਼ੂਰੀ ਨਾ ਦੇਣ ਨੂੰ ਲੈ ਕੇ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿੱਚ ਸਿਆਸੀ ਜੰਗ ਛਿੜ ਗਈ ਹੈ| ਅੱਜ ਭਾਜਪਾ ਨੇ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਸਿੱਧਾ ਹਮਲਾ ਬੋਲਿਆ ਹੈ| ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਮਮਤਾ ਤੇ ਲੋਕਤੰਤਰ ਦਾ ਗਲਾ ਘੁੱਟਣ ਦਾ ਦੋਸ਼ ਲਗਾਇਆ ਹੈ| ਸ਼ਾਹ ਨੇ ਕਿਹਾ ਕਿ ਪੰਚਾਇਤ ਚੋਣਾਂ ਤੋਂ ਬਾਅਦ ਮਮਤਾ ਦੀ ਨੀਂਦ ਉੱਡੀ ਹੈ, ਉਹ ਭਾਜਪਾ ਤੋਂ ਘਬਰਾ ਰਹੀ ਹੈ| ਜ਼ਿਕਰਯੋਗ ਹੈ ਕਿ ਭਾਜਪਾ ਨੇ ਮਮਤਾ ਦੇ ਫੈਸਲੇ ਦੇ ਖਿਲਾਫ ਕਲਕੱਤਾ ਹਾਈਕੋਰਟ ਵਿੱਚ ਵੀ ਅਪੀਲ ਕੀਤੀ ਹੈ|
ਸ਼ਾਹ ਨੇ ਇਕ ਪ੍ਰੈਸ ਕਾਨਫਰੰਸ ਵਿੱਚ ਦੋਸ਼ ਲਗਾਇਆ ਕਿ ਰਾਜ ਵਿੱਚ ਪੰਚਾਇਤ ਚੋਣਾਂ ਵਿੱਚ ਭਾਜਪਾ ਦੇ ਚੰਗੇ ਪ੍ਰਦਰਸ਼ਨ ਕਾਰਨ ਮਮਤਾ ਬੌਖਲਾ ਗਈ ਹੈ ਅਤੇ ਲੋਕਤੰਤਰ ਦਾ ਗਲਾ ਘੁੱਟਣ ਦਾ ਕਦਮ ਚੁੱਕਿਆ ਹੈ| ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਸਰਕਾਰ ਨੇ ਭਾਜਪਾ ਦੀ ਰਥ ਯਾਤਰਾ ਦੇ ਆਯੋਜਨ ਨੂੰ ਇਸ ਆਧਾਰ ਤੇ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਇਸ ਨਾਲ ਫਿਰਕੂ ਤਣਾਅ ਫੈਲ ਸਕਦਾ ਹੈ|
ਸ਼ਾਹ ਨੇ ਕਿਹਾ ਕਿ ਰਥ ਯਾਤਰਾ ਲਈ ਰਾਜ ਸਰਕਾਰ ਤੋਂ 8 ਵਾਰ ਇਜਾਜ਼ਤ ਮੰਗੀ ਗਈ ਸੀ| ਸ਼ਾਹ ਨੇ ਦੋਸ਼ ਲਗਾਇਆ ਕਿ ਰਾਜ ਦੀਆਂ ਪੰਚਾਇਤ ਚੋਣਾਂ ਵਿੱਚ ਭਾਜਪਾ ਦੇ 20 ਵਰਕਰਾਂ ਦਾ ਕਤਲ ਕਰ ਦਿੱਤਾ ਗਿਆ| ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਕਤਲਾਂ ਵਿੱਚ ਟੀ.ਐਮ.ਸੀ. ਦੇ ਵਰਕਰ ਨਾਮਜ਼ਦ ਹਨ| ਕੀ ਰਾਜ ਸਰਕਾਰ ਦੱਸੇਗੀ ਕਿ ਇਸ ਵਿੱਚ ਕੀ ਤਰੱਕੀ ਹੋਈ ਹੈ| ਪੁਲੀਸ ਨੇ ਟੀ.ਐਮ.ਸੀ. ਦੇ ਵਰਕਰ ਸਿਆਸੀ ਕਤਲਾਂ ਨੂੰ ਉਕਸਾਹ ਦੇ ਰਹੇ ਹਨ|

Leave a Reply

Your email address will not be published. Required fields are marked *