ਮਮਦੋਟ ਖੇਤਰ ਦੀ ਲਛਮਣ ਨਹਿਰ ਵਿੱਚ ਪਿਆ 20 ਫੁੱਟਾ ਪਾੜ

ਮਮਦੋਟ 16 ਅਗਸਤ (ਸ.ਬ.) ਮਮਦੋਟ ਖੇਤਰ ਦੀ ਲਛਮਣ ਨਹਿਰ ਵਿੱਚ ਅੱਜ ਪਿੰਡ ਹਜਾਰਾ ਸਿੰਘ ਵਾਲਾ ਦੇ ਨੇੜੇ ਤੜਕੇ ਕਰੀਬ 20 ਫੁੱਟ ਲੰਬਾ ਪਾੜ ਪੈਣ ਕਾਰਨ ਨਾਲ ਲੱਗਦੇ ਘਰਾਂ (ਢਾਣੀਆਂ) ਅਤੇ ਝੋਨੇ ਸਮੇਤ ਹਰੇ ਚਾਰੇ ਦੇ ਖੇਤ ਵੀ ਜਲ ਥਲ ਹੋ ਗਏ| ਮੌਕੇ ਤੇ ਪੁੱਜੇ ਪਿੰਡ ਦੇ ਸਰਪੰਚ ਜਗੀਰ ਸਿੰਘ, ਸੁਖਦੇਵ ਸਿੰਘ, ਦੇਸਾ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਨਹਿਰੀ ਵਿਭਾਗ ਵਲੋਂ ਉਕਤ ਨਹਿਰ ਵਿੱਚ ਸਮਰੱਥਾ ਤੋਂ ਵਧੇਰੇ ਪਾਣੀ ਛੱਡਿਆ ਗਿਆ ਸੀ ਜਿਸ ਕਾਰਨ ਅੱਜ ਤੜਕਸਾਰ ਨਹਿਰ ਵਿੱਚ ਪਾੜ ਪੈ ਗਿਆ ਜਿਸ ਨਾਲ ਕਰੀਬ ਸੋ ਏਕੜ ਰਕਬੇ ਵਿੱਚ ਖੜੀ ਝੋਨੇ ਅਤੇ ਹੋਰ ਫਸਲਾਂ ਸਮੇਤ ਪਸ਼ੂਆਂ ਲਈ ਸਾਂਭ ਕੇ ਰੱਖੀਆਂ ਤੂੜੀਆਂ ਵਿੱਚ ਵੀ ਪਾਣੀ ਭਰ ਗਿਆ ਕਿਸਾਨਾਂ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ਦੇ ਚਲਦਿਆਂ ਜੇਕਰ ਛੇਤੀ ਹੀ ਪਾਣੀ ਨਾ ਸੁੱਕਿਆ ਤਾਂ ਫਸਲਾਂ ਖਰਾਬ ਹੋਣ ਦਾ ਵੀ ਡਰ ਹੈ| ਇਸ ਦੌਰਾਨ ਮੌਕੇ ਪਹੁੰਚੇ ਮਹਿਕਮੇ ਦੇ ਬੇਲਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਬਾਰਸ਼ ਹੋਣ ਕਾਰਨ ਕਿਸਾਨਾਂ ਵੱਲੋਂ ਆਪੋ-ਆਪਣੇ ਨਹਿਰੀ ਮੋਘੇ ਬੰਦ ਕਰ ਦਿੱਤੇ ਗਏ ਸਨ ਜਿਸ ਕਾਰਨ ਪਾਣੀ ਦਾ ਪੱਧਰ ਵਧ ਜਾਣ ਤੇ ਨਹਿਰ ਟੁੱਟ ਗਈ ਉਨ੍ਹਾਂ ਕਿਹਾ ਕਿ ਘਟਨਾ ਸਬੰਧੀ ਵਿਭਾਗੀ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਨਹਿਰ ਦਾ ਪਾਣੀ ਹੈਡ ਤੋਂ ਬੰਦ ਕਰਵਾ ਦਿੱਤਾ ਹੈ ਤੇ ਛੇਤੀ ਹੀ ਉਕਤ ਪਾੜ ਨੂੰ ਪੂਰ ਦਿੱਤਾ ਜਾਵੇਗਾ|

Leave a Reply

Your email address will not be published. Required fields are marked *