ਮਰਵਾਹਾ ਜੋੜੀ ਨੇ ਜਿੱਤੇ ਚਾਰ ਮੈਡਲ

ਚੰਡੀਗੜ, 12 ਫਰਵਰੀ (ਸ.ਬ.) ਮਰਵਾਹਾ ਜੋੜੀ ਨੇ ਬੀਤੇ ਐਤਵਾਰ ਸੈਕਟਰ ਸੱਤ ਚੰਡੀਗੜ ਵਿਖੇ ਹੋਏ ਖੇਡ ਮੁਕਾਬਲਿਆਂ ਚਾਰ ਮੈਡਲ ਜਿੱਤੇ| ਚੰਡੀਗੜ੍ਹ ਪ੍ਰੈਸ ਕਲੱਬ ਵਲੋਂ ਕਰਵਾਏ ਇਹਨਾਂ ਮੁਕਾਬਲਿਆਂ ਵਿੱਚ ਸੁਖਵਿੰਦਰ ਕੌਰ ਮਰਵਾਹਾ ਨੇ ਤਿੰਨ ਅਤੇ ਬਲਜੀਤ ਮਰਵਾਹਾ ਨੇ ਇੱਕ ਮੈਡਲ ਲਿਆ | ਸੁਖਵਿੰਦਰ ਨੇ ਲੰਬੀ ਛਾਲ, 400 ਮੀਟਰ ਦੌੜ ਤੇ ਤਿੰਨ ਕਿਲੋਮੀਟਰ ਪੈਦਲ ਚਾਲ ਵਿੱਚ ਤਿੰਨ ਮੈਡਲ ਆਪਣੇ ਨਾਮ ਕੀਤੇ| ਬਲਜੀਤ ਨੇ 200 ਮੀਟਰ ਦੌੜ ਵਿੱਚ ਮੈਡਲ ਪਾਇਆ|

Leave a Reply

Your email address will not be published. Required fields are marked *