ਮਰਸਡੀਜ਼ ਕਾਰ ਵਿੱਚ ਨਾਬਾਲਗ ਲੜਕੀ ਦੀ ਗੋਲੀ ਮਾਰ ਕੇ ਹੱਤਿਆ

ਨਵੀਂ ਦਿੱਲੀ, 21 ਦਸੰਬਰ (ਸ.ਬ.) ਦੱਖਣੀ ਦਿੱਲੀ ਦੇ ਨਜਫਗੜ੍ਹ ਇਲਾਕੇ ਵਿੱਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ| ਮਾਮਲੇ ਵਿੱਚ ਇਕ ਨਾਬਾਲਗ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ| ਬੀਤੀ ਰਾਤ ਇਕ ਮਰਸਡੀਜ਼ ਕਾਰ ਵਿੱਚ ਲੜਕੀ ਨੂੰ ਗੋਲੀ ਮਾਰੀ ਗਈ| ਗੋਲੀ ਲੱਗਣ ਸਮੇਂ ਗੱਡੀ ਦੇ ਅੰਦਰ ਸਿਰਫ ਲੜਕੀ ਅਤੇ ਉਸ ਦਾ ਦੋਸਤ ਸ਼ੁਭਮ ਸੀ| ਗੱਡੀ ਦੇ ਮਾਲਕ ਦੀ ਪਛਾਣ ਯੋਗੇਸ਼ ਨਾਮੀ ਵਿਅਕਤੀ ਦੇ ਰੂਪ ਵਿੱਚ ਹੋਈ ਹੈ| ਗੋਲੀ ਲੱਗਣ  ਸਮੇਂ ਉਹ ਗੱਡੀ ਤੋਂ ਬਾਹਰ ਬਾਥਰੂਮ ਲਈ ਗਿਆ ਹੋਇਆ ਸੀ| ਜਿਸ ਪਿਸਤੌਲ ਨਾਲ ਗੋਲੀ ਮਾਰੀ ਗਈ ਹੈ, ਉਹ ਵੀ ਯੋਗੇਸ਼ ਦੀ ਸੀ| ਉਹ ਆਪਣੀ ਲਾਇਸੈਂਸੀ ਪਿਸਤੌਲ ਗੱਡੀ ਵਿੱਚ ਹੀ ਛੱਡ ਕੇ ਬਾਥਰੂਮ ਲਈ ਗਿਆ ਸੀ|
ਜਿਵੇਂ ਹੀ ਯੋਗੇਸ਼ ਬਾਥਰੂਮ ਤੋਂ ਬਾਅਦ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਲੜਕੀ ਨੂੰ ਗੋਲੀ ਲੱਗੀ ਸੀ| ਉਹ ਉਸ ਨੂੰ ਤੁਰੰਤ ਦਵਾਰਕਾ ਦੇ ਆਊਸ਼ਮਾਨ ਹਸਪਤਾਲ ਲੈ ਗਿਆ ਪਰ ਉੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ| ਇਸ ਦੀ ਪੁਸ਼ਟੀ ਡੀ.ਸੀ.ਪੀ. ਸੁਰੇਂਦਰ ਕੁਮਾਰ ਨੇ ਕੀਤੀ ਅਤੇ ਨਾਲ ਹੀ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਵਿੱਚ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ| ਸ਼ੁਭਮ ਅਜੇ ਤੱਕ ਫਰਾਰ ਹੈ| ਪੁਲੀਸ ਅਨੁਸਾਰ ਲੜਕੀ ਆਪਣੇ ਦੋਸਤ ਸ਼ੁਭਮ ਨਾਲ ਰਾਜੌਰੀ ਗਾਰਡਨ ਘੁੰਮਣ ਗਈ ਸੀ| ਉੱਥੋਂ ਆਉਂਦੇ ਸਮੇਂ ਦਵਾਰਕਾ ਵਿੱਚ ਸ਼ਾਪਿੰਗ ਵੀ ਕੀਤੀ ਸੀ| ਘਰ ਪੁੱਜਣ ਵਿੱਚ ਦੇਰੀ ਹੋਣ ਕਾਰਨ ਲੜਕੀ ਦੀ ਮਾਂ ਨੇ ਉਸ ਨੂੰ ਫੋਨ ਵੀ ਕੀਤਾ| ਡੀ.ਸੀ.ਪੀ. ਅਨੁਸਾਰ ਲੜਕੀ ਨਜਫਗੜ੍ਹ ਦੀ ਦੀਪਕ ਵਿਹਾਰ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ| ਸ਼ੁਭਮ ਕੁਝ ਨਹੀਂ ਕਰਦਾ ਹੈ ਪਰ ਯੋਗੇਸ਼ ਪ੍ਰਾਪਰਟੀ ਦਾ ਕੰਮ ਕਰਦਾ ਹੈ| ਨਾਲ ਹੀ ਇਕ ਹੋਰ ਗੱਲ ਸਾਹਮਣੇ ਆਈ ਹੈ ਕਿ ਗੋਲੀ ਲੜਕੀ ਦੇ ਘਰ ਦੇ ਨੇੜੇ-ਤੇੜੇ ਹੀ ਮਾਰੀ ਗਈ ਹੈ|

Leave a Reply

Your email address will not be published. Required fields are marked *