ਮਰਹੂਮ ਆਗੂ ਬਲਦੇਵ ਸਿੰਘ ਦੀ ਯਾਦਗਾਰ ਬਣਾਈ ਜਾਵੇ : ਬਡਹੇੜੀ


ਚੰਡੀਗੜ੍ਹ, 7 ਨਵੰਬਰ (ਸ.ਬ.) ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ, ਸੂਬਾ ਪ੍ਰਧਾਨ ਚੰਡੀਗੜ੍ਹ  ਅਤੇ ਡਾਇਰੈਕਟਰ ਪੰਜਾਬ ਮੰਡੀ ਬੋਰਡ ਰਾਜਿੰਦਰ ਸਿੰਘ ਬਡਹੇੜੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਅਤੇ ਸਿੱਖ ਕੌਮ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਮਹਾਨ ਆਗੂ ਸ੍ਰ. ਬਲਦੇਵ ਸਿੰਘ ਦੀ ਯਾਦਗਾਰ ਬਣਾਈ ਜਾਵੇ|
ਸ੍ਰ. ਬਡਹੇੜੀ ਨੇ ਕਿਹਾ ਕਿ  ਸ੍ਰ. ਬਲਦੇਵ ਸਿੰਘ ਦੇਸ਼ ਦੀ ਵੰਡ ਸਮੇਂ 1946-47 ਵਿੱਚ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਪ੍ਰਧਾਨ ਸਨ, ਜਿਹਨਾਂ ਨੇ ਮੁੰਬਈ ਵਿਖੇ ਖਾਲਸਾ ਸਕੂਲ, ਜਿਲਾ ਅੰਬਾਲਾ ਅਤੇ ਰੋਪੜ ਵਿੱਚ ਦਰਜਨ ਦੇ ਕਰੀਬ ਵਿਦਿਅਕ ਅਦਾਰੇ ਆਰੰਭ ਕੀਤੇ| ਇਸ ਤੋਂ ਇਲਾਵਾ 1947 ਵਿੱਚ           ਦੇਸ਼ ਦੀ ਵੰਡ ਸਮੇਂ ਹਜ਼ਾਰਾਂ ਸਿੱਖ ਅਤੇ ਪੰਜਾਬੀ ਪਰਵਾਰਾਂ ਨੂੰ ਮੁਫ਼ਤ ਜ਼ਮੀਨ ਦੇ ਕੇ ਵਸਾਇਆ| 
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਜੇ ਫੰਡਾਂ ਦੀ ਘਾਟ ਹੈ ਤਾਂ  ਪੰਜਾਬ ਮੰਡੀ ਬੋਰਡ ਦੇ ਸੈਕਟਰ 11 ਸਥਿੱਤ ਪੰਜਾਬ ਮੰਡੀ ਭਵਨ ਦਾ ਨਾਮ ਬਦਲ ਕੇ ਸਰਦਾਰ ਬਲਦੇਵ ਸਿੰਘ ਪੰਜਾਬ ਮੰਡੀ ਭਵਨ ਕਰ ਦਿੱਤਾ ਜਾਵੇ ਅਤੇ ਉਥੇ ਸਰਦਾਰ ਬਲਦੇਵ ਸਿੰਘ ਦਾ ਆਦਮ ਕੱਦ ਬੁੱਤ ਲਗਾਇਆ ਜਾਵੇ |

Leave a Reply

Your email address will not be published. Required fields are marked *