ਮਰਹੂਮ ਜਗਦੀਸ਼ ਫਰਿਆਦੀ ਦੀ ਇਪਟਾ ਤੇ ਰੰਗਮੰਚ ਨੂੰ ਦੇਣ ਬਾਰੇ ਪ੍ਰੋਗਰਾਮ ਆਯੋਜਿਤ


ਐਸ ਏ ਐਸ ਨਗਰ, 12 ਅਕਤੂਬਰ (ਸ.ਬ.) ਨਾਟਕਕਾਰ, ਓਪੇਰਾਕਾਰ, ਇਪਟਾ, ਪੰਜਾਬ ਦੇ ਮੁੱਢਲੇ ਕਾਰਕੁਨ ਮਰਹੂਮ ਜਗਦੀਸ਼ ਫਰਿਆਦੀ ਦੀ ਇਪਟਾ ਤੇ ਰੰਗਮੰਚ ਨੂੰ ਦੇਣ ਬਾਰੇ ਰੂਬਰੂ ਪ੍ਰੋਗਰਾਮ ਆਯੋਜਿਤ ਕੀਤਾ ਗਿਆ| 
ਇਸ ਮੌਕੇ ਰੂਬਰੂ ਕਰਤਾ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਨਾਲ ਗੇੱਲ ਕਰਦਿਆਂ ਜਗਦੀਸ਼ ਫਰਿਆਦੀ ਹੋਰਾਂ ਨਾਲ ਲੰਮਾਂ ਸਮਾਂ ਮੰਚ ਸਾਂਝੇ ਕਰਨ ਵਾਲੇ ਕੈਲਗਿਰੀ ਰਹਿੰਦੇ ਡਾ. ਰਾਜਵੰਤ ਕੌਰ ਮਾਨ ‘ਪ੍ਰੀਤ’ ਨੇ ਕਿਹਾ ਕਿ ਫਰਿਆਦੀ ਸਾਹਿਬ ਨੇ ਨਾ ਕੇਵਲ ਆਪ ਰੰਗਮੰਚ ਵਰਗੇ ਬਿਖੜੇ ਤੇ ਕਠਿਨ ਪੈਂਡੇ ਉਪਰ ਆਖਰੀ ਦਮ ਤੱਕ ਸਫਰ ਜਾਰੀ ਰੱਖਿਆ ਬਲਕਿ ਆਪਣੀ ਪਤਨੀ, ਪੁੱਤਰਾਂ ਤੇ ਪੋਤੇ-ਪੋਤੀਆਂ ਨੂੰ ਵੀ ਆਪਣੇ ਨਾਲ ਰੰਗਮੰਚ ਦੇ ਸਫਰ ਉਪਰ ਤੋਰਿਆ| 
ਫਰਿਆਦੀ ਸਾਹਿਬ ਦੇ ਬੇਟੇ ਰਾਜ ਬਾਤਿਸ਼ ਨੇ ਕਿਹਾ,šਮੁੰਬਈ  ਵਿਖੇ ਨਾਟਕ ‘ਜੱਟੀ ਹੀਰ’ ਵਿਚ ਕੈਦੋ ਦਾ ਲਾਜਵਾਬ ਕਿਰਦਾਰ ਅਦਾ ਕਰਨ ਤੋਂ ਬਾਅਦ ਜਦ ਫਿਲਮ ਅਭਿਨੇਤਾ ਪ੍ਰਾਣ ਨੇ ਉਸਦੇ ਪਿਤਾ ਜੀ ਨੂੰ ਘੁੱਟ ਕੇ ਜੱਫੀ ਪਾਉਂਦੇ ਕਿਹਾ ਸੀ ਫਰਿਆਦੀ ਸਾਹਿਬ ਜੇ ਮੈਂ ਇਹ ਨਾਟਕ ਪਹਿਲਾਂ ਵੇਖਿਆ ਹੁੰਦਾ ਤਾਂ ਮੈਂ ਫਿਲਮ ‘ਹੀਰ ਰਾਂਝਾ’ ਵਿਚ ਨਿਭਾਏ ਕੈਦੋ ਦੇ ਕਿਰਦਾਰ ਵਿਚ ਹੋਰ ਵੀ ਬਹੁੱਤ ਕੁੱਝ ਕਰ ਸਕਦਾ ਸੀ|”
ਨਾਵਲਕਾਰ ਨਾਨਕ ਸਿੰਘ ਦੇ ਪੁੱਤਰ ਕੰਵਲਜੀਤ ਸਿੰਘ ਸੂਰੀ ਨੇ  ਕਿਹਾ, ਫਰਿਆਦੀ ਜੀ  ਨੂੰ ਰੰਗਮੰਚ ਨਾਲ ਫਰਿਆਦੀ ਸਾਹਿਬ ਨਾਲ ਇਸ਼ਕ ਜਨੂੰਨ ਦੀ ਹੱਦ ਤੱਕ ਸੀ| 
ਜਗਦੀਸ਼ ਫਰਿਆਦੀ ਦੇ ਪੋਤਰੇ ਰੂਪਕ ਬਾਤਿਸ਼ ਨੇ ਆਪਣੇ ਦਾਦੇ ਨਾਲ ਗੁਜ਼ਾਰੇ ਪਲ ਸਾਂਝੇ ਕਰਦਿਆ ਕਿਹਾ ਕਿ ਉਸਨੂੰ ਜਗਦੀਸ਼ ਫਰਿਆਦੀ ਦਾ ਪੋਤਾ ਹੋਣ ਤੇ ਮਾਨ ਹੈ ਅਤੇ ਉਹ ਵਿਰਸੇ ਵਿਚ ਮਿਲੀ ਰੰਗਮੰਚੀ ਵਿਰਾਸਤ ਨੂੰ ਅਗਾਂਹ ਤੌਰਨ ਦਾ ਹਰ ਸੰਭਵ ਯਤਨ ਕਰੇਗਾ|
ਪੰਜਾਬੀ ਅਲੋਚਕ ਤੇ ਪੰਜਾਬੀ ਯੂਨੀਵਿਰਸਟੀ ਪਟਿਆਲਾ ਵਿਖੇ ਥੂਥ ਵੈਲਫੇਅਰ ਦੇ ਡਾਈਰੈਕਟਰ ਗੁਰਸੇਵਕ ਲੰਬੀ ਨੇ ਫਰਿਆਦੀ ਹੋਰਾਂ ਬਾਰੇ ਗੱਲ ਕਰਦੇ ਕਿਹਾ, šਫਰਿਆਦੀ ਸਾਹਿਬ ਨੇ ਨਾਟਕਾਂ ਤੇ ਉਪੇਰਿਆਂ ਰਾਹੀ ਲੋਕ-ਮਸਲੇ ਵੀ ਛੋਹੇ ਤੇ ਲੋਕ-ਸਾਹਿਤ ਦੀ ਗੱਲ ਵੀ ਕੀਤੀ| ਇਸ ਦੌਰਾਨ ਸਰਘੀ ਕਲਾ ਕੇਂਦਰ ਮੁਹਾਲੀ ਵੱਲੋਂ 20 ਸਾਲ ਪਹਿਲਾਂ ਜਗਦੀਸ਼ ਫਰਿਆਦੀ ਹੋਰਾਂ ਨਾਲ ਕਰਵਾਏ ਰੂਬਰੂ ਦੇ ਕੁੱਝ ਅੰਸ਼ ਵੀ ਪੇਸ਼ ਕੀਤੇ ਗਏ|

Leave a Reply

Your email address will not be published. Required fields are marked *