ਮਰਹੂਮ ਤੇਰਾ ਸਿੰਘ ਚੰਨ ਬਾਰੇ ਭਰਵੀਂ ਚਰਚਾ

ਐਸ.ਏ.ਐਸ.ਨਗਰ, 9 ਸਤੰਬਰ (ਸ.ਬ.) ਇਪਟਾ ਆਨ ਏਅਰ ਸੀਰੀਜ਼ ‘ਰੂ-ਬ-ਰੂ ਏ ਫਨਕਾਰ’ ਦੀ ਦੂਸਰੀ ਕੜੀ ਵਿੱਚ ਮਰਹੂਮ ਤੇਰਾ ਸਿੰਘ ਚੰਨ ਦੀ ਭਰਵੀਂ ਚਰਚਾ ਹੋਈ| ਇਸ ਦੌਰਾਨ ਮਸ਼ਹੂਰ ਨਾਟ-ਕਰਮੀ ਦਵਿੰਦਰ ਦਮਨ ਨੇ ਤੇਰਾ ਸਿੰਘ ਚੰਨ ਦੀ ਇਪਟਾ ਤੇ ਰੰਗਮੰਚ ਨੂੰ ਦੇਣ ਬਾਰੇ ਗੱਲ ਕਰਦਿਆਂ ਕਿਹਾ ਕਿ ਉਹਨਾਂ  ਨੇ 1950 ਵਿੱਚ  ਇਪਟਾ ਦਾ ਪੰਜਾਬ ਵਿੱਚ ਮੁੱਢ ਬੰਨਿਆ| ਪੰਜਾਬੀ ਰੰਗਮੰਚ ਨੂੰ ਲੋਕਾਂ ਤੱਕ ਲੈ ਕੇ ਜਾਣ ਵਿੱਚ ਉਨ੍ਹਾਂ ਨੇ ਆਪਣੀ ਸਮਰੱਥਾ ਮੁਤਾਬਿਕ ਅਹਿਮ ਅਤੇ ਜ਼ਿਕਰਯੋਗ ਹਿੱਸਾ ਪਾਇਆ| 
ਪੰਜਾਬੀ ਵਿਦਵਾਨ ਅਤੇ ਚਿੰਤਕ ਡਾ. ਲਾਭ ਸਿੰਘ ਖੀਵਾ ਅਤੇ ਨਾਟਕਕਾਰ ਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਉਨ੍ਹਾਂ ਦੀ ਸਾਹਿਤਕ ਖੇਤਰ ਨੂੰ ਦੇਣ ਬਾਰੇ ਜ਼ਿਕਰ ਕਰਦਿਆ ਕਿਹਾ ਕਿ ਉਹ ਇਕ ਮਿਆਰੀ ਕਵੀ ਵੀ ਸਨ| 
ਇਸ ਮੌਕੇ ਇਪਟਾ ਦੇ ਰਾਸ਼ਟਰੀ ਜਨਰਲ ਸੱਕਤਰ ਰਾਕੇਸ਼ ਵੇਦਾ, ਤੇਰਾ ਸਿੰਘ ਚੰਨ ਦੇ ਦਮਾਦ ਡਾ. ਰਘਬੀਰ ਸਿੰਘ ‘ਸਿਰਜਣਾ’, ਸ਼ਾਇਰ ਗੁਰਨਾਮ ਕੰਵਰ, ਇਪਟਾ ਚੰਡੀਗੜ ਦੇ ਪ੍ਰਧਾਨ ਬਲਕਾਰ ਸਿੱਧੂ, ਮਨਮੋਹਨ ਸਿੰਘ ਦਾਊਂ ਨੇ ਵੀ ਸੰਬੋਧਨ ਕੀਤਾ| 

Leave a Reply

Your email address will not be published. Required fields are marked *