ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਜਨਮ ਦਿਹਾੜਾ 19 ਨੂੰ ਸਦਭਾਵਨਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ : ਰਵਨੀਤ ਸਿੰਘ ਬਿੱਟੂ

ਲੁਧਿਆਣਾ 18 ਫਰਵਰੀ (ਸ.ਬ.) ਮਰਹੂਮ ਮੁੱਖ ਮੰਤਰੀ ਸ: ਬੇਅੰਤ ਸਿੰਘ ਦਾ ਜਨਮ ਦਿਹਾੜਾ 19 ਫਰਵਰੀ ਨੂੰ ਚੰਡੀਗੜ੍ਹ ਸੈਕਟਰ 42 ਵਿੱਚ ਸਦਭਾਵਨਾ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ| ਇਹ ਜਾਣਕਾਰੀ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਨੇ ਪੱਤਰਕਾਰਾਂ ਨੂੰ ਦਿੱਤੀ|
ਸ: ਬਿੱਟੂ ਨੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਪੰਜਾਬ ਦਹਿਸ਼ਤਗਰਦੀ ਦੀ ਅੱਗ ਵਿੱਚ ਝੁਲਸ ਰਿਹਾ ਸੀ| ਹਰ ਪਾਸੇ ਬੇਕਸੂਰ ਪੰਜਾਬੀਆਂ ਦਾ ਖੂਨ ਡੋਲਿਆ ਜਾ ਰਿਹਾ ਸੀ| ਮਰਹੂਮ ਮੁੱਖ ਮੰਤਰੀ ਸ: ਬੇਅੰਤ ਸਿੰਘ ਨੇ ਲੋਕਾਂ ਨਾਲ ਵਆਦਾ ਕੀਤਾ ਕਿ ਉਹ ਪੰਜਾਬ ਅੰਦਰ ਮੁੜ ਖੁਸ਼ਹਾਲੀ ਲੈ ਕੇ ਆਉਣਗੇ| ਉਸ            ਸਮੇਂ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਉਣ ਦੇ ਲਈ ਉਹਨਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ| ਪਰ ਪੰਜਾਬ ਨੂੰ ਦਹਿਸ਼ਤਗਰਦੀ ਤੋ ਮੁਕਤ ਕਰਵਾਕੇ ਤੱਰਕੀ ਦੀਆ ਲੀਹਾਂ ਤੇ ਲੈ ਕੇ ਆਂਦਾ| ਬਿੱਟੂ ਨੇ ਕਿਹਾ ਕਿ ਭਾਵੇ ਅੱਜ ਪੰਜਾਬ ਦੇ ਅੰਦਰ ਅਮਨ ਸ਼ਾਤੀ ਹੈ| ਸ: ਬਿੱਟੂ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਅਮਨ ਪਸੰਦ ਪੰਜਾਬੀ ਆਉਣ ਵਾਲੀ 19 ਫਰਵਰੀ ਨੂੰ ਚੰਡੀਗੜ੍ਹ ਦੇ ਸੈਕਟਰ 42 ਸਥਿਤ ਉਨ੍ਹਾਂ ਦੇ ਸਮਾਧੀ ਸਥਲ ਵਿਖੇ ਇੱਕਤਰ ਹੋ ਕਿ ਆਪਣੇ ਮਰਹੁਮ ਨੇਤਾ ਨੂੰ ਸ਼ਰਧਾ ਦੇ ਫੁਲ ਭੇਂਟ ਕਰਨਗੇ| ਉਹਨਾਂ ਕਿਹਾ ਕਿ ਹਰ ਵਾਰ ਦੀ ਤਰਾਂ ਇਸ ਬਾਰ ਵੀ ਸਵੇਰੇ 9 ਵਜੇ ਤੋਂ ਲੈਕੇ 11 ਵਜੇ ਤੱਕ ਸਰਵ ਧਰਮ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ|
ਸ: ਬਿੱਟੂ ਨੇ ਕਿਹਾ ਕਿ ਅੱਜ ਪੰਜਾਬ ਦੇ ਅੰਦਰ ਭਾਂਵੇ ਅਮਨ ਸ਼ਾਤੀ ਹੈ ਪਰ ਨਸ਼ੇ ਰੂਪੀ ਅੱਤਵਾਦ ਨੇ ਮੁੜ ਪੈਰ ਪਸਾਰ ਲਏ ਹਨ| ਇਸ ਨਸ਼ੇ ਰੂਪੀ ਅੱਤਵਾਦ ਦੇ ਖਾਤਮੇ ਲਈ ਉਹ ਅਤੇ ਉਹਨਾਂ ਦਾ ਪੂਰਾ ਪਰਿਵਾਰ ਵਚਨਬਧ ਹੈ|

Leave a Reply

Your email address will not be published. Required fields are marked *