ਮਰਹੂਮ ਵਿਦਿਆਰਥੀ ਆਗੂ ਗੌਰਵਜੀਤ ਮਾਂਗਟ ਦੇ 36ਵੇਂ ਜਨਮ ਦਿਨ ਮੌਕੇ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ

ਐਸ. ਏ. ਐਸ ਨਗਰ, 26 ਜੁਲਾਈ (ਸ.ਬ.) ਪਿਛਲੇ ਲੰਬੇ ਸਮੇਂ ਤੋਂ ਚਲ ਰਹੀ ਨਸ਼ਿਆਂ ਦੀ ਹਨੇਰੀ ਵਿੱਚ ਗੁਆਚੇ ਐਸ.ਐਫ.ਆਈ ਦੇ ਵਿਦਿਆਰਥੀ ਆਗੂ ਗੌਰਵਜੀਤ ਸਿੰਘ ਮਾਂਗਟ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਪਰਿਵਾਰ ਕਾਮਰੇਡ ਨਾਜ਼ਰ ਸਿੰਘ ਅਤੇ ਕਾਮਰੇਡ ਸੁਰਿੰਦਰ ਕੌਰ ਵੱਲੋਂ ਸ੍ਰੀ ਮਾਂਗਟ ਦੇ 36ਵੇਂ ਜਨਮ ਦਿਨ ਤੇ ਅਪਣੇ ਲਾਡਲੇ ਨੂੰ ਯਾਦ ਕਰਦਿਆਂ ਅਪਣੇ ਗ੍ਰਹਿ ਮੁਹਾਲੀ ਇੰਪਲਾਈ ਕਲੋਨੀ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ| ਜਿਕਰਯੋਗ ਹੈ ਕਿ ਮਰਹੂਮ ਗੌਰਵਜੀਤ 15 ਜੁਲਾਈ 2015 ਨੂੰ ਨਸ਼ਿਆਂ ਦੀ ਝੱਲ ਰਹੀ ਹਨੇਰੀ ਵਿੱਚ ਸਦਾ ਲਈ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ| ਇਸ ਮੌਕੇ ਭੋਗ ਉਪਰੰਤ ਰਾਗੀ ਸਿੰਘ ਵੱਲੋਂ ਵਿਰਾਗ ਮਈ ਕੀਰਤਨ ਕੀਤਾ ਗਿਆ| ਇਸ ਮੌਕੇ ਗੱਲਬਾਤ ਕਰਦਿਆਂ ਕਾਮਰੇਡ ਨਾਜ਼ਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਪੰਜਾਬ ਵਿੱਚ ਨਸ਼ਿਆਂ ਦੀ ਦਲਦਲ ਵਿਰੁੱਧ ਪਹਿਲਾਂ ਜਾਗਦੀ ਤਾਂ ਸ਼ਾਇਦ ਵੱਡੀ ਗਿਣਤੀ ਵਿੱਚ ਮਾਵਾਂ ਦੇ ਪੁੱਤਰ ਸਦਾ ਲਈ ਵਿਛੋੜਾ ਨਾ ਦਿੰਦੇ| ਉਨ੍ਹਾਂ ਕਿਹਾ ਕਿ ਉਹ ਹਰ ਸਾਲ ਵੱਖ ਵੱਖ ਪਲੇਟ ਫਾਰਮਾਂ ਤੋਂ ਨਸ਼ਾ ਵਿਰੋਧੀ ਲਹਿਰ ਵਿੱਚ ਆਪਣਾ ਹਿਸਾ ਪਾਉਂਦੇ ਹੋਏ ਲੋਕਾਂ ਵਿੱਚ ਜਾਗਰੂਕਤਾ ਮੁਹਿੰਮ ਚਲਾ ਰਹੇ ਹਨ| ਪਰ ਅੱਜ ਵੀ ਨਸ਼ਾ ਤਸਕਰ ਸਿਆਸੀ ਤੇ ਪੁਲੀਸ ਦੀ ਸਰਪ੍ਰਸਤੀ ਹੇਠ ਅਪਣਾ ਕਾਰੋਬਾਰ ਚਲਾ ਰਹੇ ਹਨ| ਇਸ ਮੌਕੇ ਕਾਮਰੇਡ ਮੱਸਾ ਸਿੰਘ, ਐਮ ਕੁਮਾਰ, ਗੁਲਜਾਰ ਸਿੰਘ, ਤੀਰਥ ਰਾਮ ਨੰਗਲ, ਸਾਗਰ ਸਿੰਘ, ਸਿੱਖਿਆ ਬੋਰਡ ਦੇ ਪੀਆਰਓ ਕੋਮਲ ਸਿੰਘ, ਇਸਤਰੀ ਆਗੂ ਅਮਰਜੀਤ ਕੌਰ, ਸੁਖਦੇਵ ਸਿੰਘ, ਪ੍ਰਿੰਸੀਪਲ ਗੁਰਮੀਤ ਸਿੰਘ ਭੁੱਲਰ, ਜਰਨੈਲ ਸਿੰਘ ਢੀਂਡਸਾ, ਗੌਰਵੀ ਦੀ ਭੈਣ ਡਾ. ਚੇਤਨਾ ਅਮਰੀਕਾ, ਧਰਮ ਪਤਨੀ ਸ੍ਰੀਮਤੀ ਸੁਮਨ, ਬੱਚੇ ਅਗਮ ਤੇ ਅਗਾਜ਼ ਹਾਜਰ ਸਨ|

Leave a Reply

Your email address will not be published. Required fields are marked *