ਮਰਾਠਾ ਰਿਜ਼ਰਵੇਸ਼ਨ : ਮੁੰਬਈ ਬੰਦ ਦੌਰਾਨ ਭੜਕੇ ਲੋਕਾਂ ਨੇ ਕੀਤੀ ਭੰਨ ਤੋੜ

ਮੁੰਬਈ, 25 ਜੁਲਾਈ (ਸ.ਬ.) ਮਰਾਠਾ ਰਿਜ਼ਰਵੇਸ਼ਨ ਨੂੰ ਲੈ ਕੇ ਚੱਲ ਰਹੇ ਅੰਦੋਲਨ ਵਿਵਾਦ ਦੀ ਗਰਮੀ ਹੁਣ ਮੁੰਬਈ ਤੱਕ ਪਹੁੰਚ ਗਈ ਹੈ| ਅੱਜ ਮੁੰਬਈ ਵਿੱਚ ਬੰਦ ਦੌਰਾਨ ਠਾਣੇ ਤੋਂ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ| ਠਾਣੇ ਦੇ ਵੇਗੇਲ ਅਸਟੇਟ ਇਲਾਕੇ ਵਿੱਚ ਰੋਡਵੇਜ ਦੀ ਇਕ ਬੱਸ ਦੀ ਭੰਨ-ਤੋੜ ਕੀਤੀ ਗਈ| ਇਹ ਖੋਖਲੇ ਰੋਡ ਤੇ ਖੁੱਲੀਆਂ ਦੁਕਾਨਾਂ ਦੇ ਜ਼ਬਰਦਸਤੀ ਸ਼ਟਰ ਬੰਦ ਕਰਵਾਏ ਗਏ| ਇਸ ਤੋਂ ਇਲਾਵਾ ਮਜੀਵਾੜਾ ਪੁੱਲ ਤੇ ਟਾਇਰ ਜਲਾਉਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਦੋਕਿ ਮਰਾਠਾ ਕ੍ਰਾਂਤੀ ਮੋਰਚਾ ਸ਼ਾਂਤੀ ਪ੍ਰਦਰਸ਼ਨ ਦੀ ਗੱਲ ਕਰ ਰਿਹਾ ਹੈ|
ਇਸ ਵਿਚਕਾਰ ਬੀਤੇ ਦਿਨੀਂ ਜ਼ਹਿਰ ਖਾਣ ਵਾਲੇ ਕਿਸਾਨ ਪ੍ਰਦਰਸ਼ਨਕਾਰੀਆਂ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ| ਅੰਦੋਲਨ ਕਰਕੇ ਪੁਲੀਸ ਕਾਂਸਟੇਬਲ ਸਮੇਤ ਹੁਣ ਤੱਕ 3 ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ| ਮਰਾਠਾ ਰਿਜ਼ਰਵੇਸ਼ਨ ਅੰਦੋਲਨ ਦੀ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਹਨ| ਠਾਣੇ ਦੇ ਖੋਖਲੇ ਰੋਡ ਸਥਿਤ ਕੁਝ ਦੁਕਾਨਾਂ ਦੇਖ ਕੇ ਮਰਾਠਾ ਕ੍ਰਾਂਤੀ ਮੋਰਚੇ ਦੇ ਕਾਰਜਕਰਤਾਵਾਂ ਨੇ ਜ਼ਬਰਦਸਤੀ ਸ਼ਟਰ ਬੰਦ ਕਰਵਾਏ, ਜਦੋਂਕਿ ਦੂਜੇ ਪਾਸੇ ਕਾਰਜਕਰਤਾ ਹੱਥ ਜੋੜ ਕੇ ਦੁਕਾਨਾਂ ਬੰਦ ਕਰਵਾਉਣ ਦੀ ਬੇਨਤੀ ਕਰ ਰਹੇ ਹਨ| ਇਕ ਕਾਰਜਕਰਤਾ ਨੇ ਕਿਹਾ ਕਿ ਅਸੀਂ ਕੋਈ ਸੜਕ ਬਲਾਕ ਨਹੀਂ ਕਰ ਰਹੇ| ਅਸੀਂ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਹਾਂ| ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਕਾਰਜਕਰਤਾਵਾਂ ਨੂੰ ਦੱਸ ਦਿੱਤਾ ਕਿ ਸਾਡੇ ਪ੍ਰਦਰਸ਼ਨ ਦੀ ਵਜ੍ਹਾ ਨਾਲ ਪੁਲੀਸ ਅਤੇ ਸਰਕਾਰ ਨੂੰ ਕੋਈ ਅਸੁਵਿਧਾ ਨਹੀਂ ਹੋਣੀ ਚਾਹੀਦੀ| ਅਸੀਂ ਲੋਕਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ ਹੈ| ਠਾਣੇ ਵਿੱਚ ਵੀ ਪ੍ਰਦਰਸ਼ਨਕਾਰੀਆਂ ਨੇ ਲੋਕਲ ਟ੍ਰੇਨ ਨੂੰ ਰੋਕ ਕੇ ਪ੍ਰਦਰਸ਼ਨ ਕੀਤਾ| ਲਾਤੁਰ ਜ਼ਿਲੇ ਦੇ ਇਕ ਇਲਾਕੇ ਵਿੱਚ ਜ਼ਬਰਦਸਤੀ ਦੁਕਾਨਾਂ ਦਾ ਸ਼ਟਰ ਅਤੇ ਸਬਜ਼ੀ ਦਾ ਠੇਲਾ ਡਿਗਣ ਕਾਰਣ ਦੋ ਧਿਰਾਂ ਵਿੱਚ ਝੜਪ ਹੋ ਗਈ| ਮੌਕੇ ਤੇ ਪੁਲੀਸ ਨੇ ਪਹੁੰਚ ਕੇ ਸਥਿਤੀ ਸੰਭਾਲੀ| ਜ਼ਿਕਰਯੋਗ ਹੈ ਕਿ ਮੁੰਬਈ, ਠਾਣੇ, ਪਾਲਘਰ ਅਤੇ ਰਾਇਗੜ੍ਹ ਵਿੱਚ ਬੰਦ ਦਾ ਐਲਾਨ ਕੀਤਾ ਗਿਆ ਹੈ| ਇਸ ਤੋਂ ਪਹਿਲਾਂ ਬੀਤੇ ਦਿਨੀਂ ਅੰਦੋਲਨ ਦੌਰਾਨ 5 ਵਿਅਕਤੀਆਂ ਨੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਵਿੱਚ ਇਕ ਦੀ ਅੱਜ ਮੌਤ ਹੋ ਗਈ|
ਅੱਜ ਬੰਦ ਨੂੰ ਲੈ ਕੇ ਮੁੰਬਈ ਪੁਲੀਸ ਨੇ ਹਾਈ ਅਲਰਟ ਕੀਤਾ ਹੈ| ਇਸ ਨਾਲ ਹੀ ਫੜਨਵੀਸ ਸਰਕਾਰ ਵਿੱਚ ਸ਼ਾਮਲ ਸ਼ਿਵਸੈਨਾ ਨੇ ਇਸ ਦਾ ਸਮਰਥਨ ਕੀਤਾ ਹੈ| ਇਸ ਅੰਦੋਲਨ ਨੂੰ ਧਿਆਨ ਵਿੱਚ ਲੈਂਦੇ ਹੋਏ ਸਕੂਲ, ਕਾਲਜ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ|

Leave a Reply

Your email address will not be published. Required fields are marked *