ਮਰਿਆਦਾ ਵਿੱਚ ਰਹਿਣ ਨਵਜੋਤ ਸਿੱਧੂ : ਕਾਹਲੋਂ

ਐਸ. ਏ. ਐਸ ਨਗਰ, 31 ਮਾਰਚ (ਸ.ਬ) ਨਵਜੋਤ ਸਿੰਘ ਸਿੱਧੂ ਨੂੰ ਲੋਕਾਂ ਦਾ ਨੁਮਾਇੰਦਾ ਹੋਣ ਦਾ ਅਹਿਸਾਸ ਸਮਝਦਿਆਂ ਆਪਣੇ ਆਪ ਨੂੰ ਮਰਿਆਦਾ ਵਿੱਚ ਰਹਿਣਾ ਸਿੱਖਣਾ ਚਾਹੀਦਾ ਹੈ ਅਤੇ ਗੈਰ ਜਿੰਮੇਵਾਰਨਾ ਹਰਕਤਾਂ ਬੰਦ ਕਰਨੀਆਂ ਚਾਹੀਦੀਆਂ ਹਨ, ਨਹੀਂ ਤਾਂ ਸਿੱਧੂ ਦਾ ਪਬਲਿਕ ਪ੍ਰੋਗਰਾਮਾਂ ਵਿੱਚ ਆਉਣ ਤੇ ਘਿਰਾT ਕੀਤਾ ਜਾਵੇਗਾ| ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ  ਸ. ਪਰਮਜੀਤ ਸਿੰਘ ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ  ਕੀਤੇ| ਉਹਨਾਂ ਕਿਹਾ ਕਿ ਸ. ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਅੰਦਰ ਅਕਾਲੀ ਦਲ ਦੇ ਵਿਧਾਨਕਾਰਾਂ ਅਤੇ ਸਾਬਕਾ ਮੰਤਰੀਆਂ ਨਾਲ ਜਿਸ ਤਰ੍ਹਾਂ ਸ਼ਬਦਾਬਲੀ ਵਰਤੀ ਉਸਤੋਂ ਨਵਜੋਤ ਸਿੰਘ ਸਿੱਧੂ ਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੁੰਦਾ ਹੈ| ਉਹਨਾਂ ਕਿਹਾ ਵਿਧਾਨ ਸਭਾ ਕੋਈ ਕਮੇਡੀ ਸ਼ੋਅ ਦੀ ਰਿਕਾਰਡਿੰਗ ਦਾ ਸਟੂਡੀਓ ਨਹੀਂ ਹੈ| ਜਿਥੇ ਜਿਵੇਂ ਚਾਹੇ ਉਸ ਤਰ੍ਹਾਂ ਦੇ ਡਾਇਲਾਗ ਬੋਲੇ|  ਨਵਜੋਤ ਸਿੰਘ ਸਿੱਧੂ ਨੇ ਨਵਾ ਗਰਾਉਂ ਦੇ ਈ.ਓ. ਲਈ ਵੀ ਘਟੀਆ ਸ਼ਬਦਾਬਲੀ ਵਰਤੀ ਹੈ| ਉਹਨਾਂ ਨਵਜੋਤ ਸਿੰਘ ਸਿੱਧੂ ਵੱਲੋਂ ਵਰਤੀ ਘਟੀਆ ਸ਼ਬਦਾਵਲੀ ਦੀ ਪੁਰਜੋਰ ਸ਼ਬਦਾਂ ਵਿੱਚ ਨਿੰਦਿਆ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਆਪਣੀ ਕੈਬਨਿਟ ਦੇ ਉਕਤ ਵਜ਼ੀਰ ਨੂੰ ਜਾਬਤੇ ਵਿੱਚ ਰਹਿਣ ਅਤੇ ਵਿਧਾਨ ਸਭਾ ਦੀ ਮਰਿਆਦਾ ਦੀ ਪਾਲਣਾ ਕਰਨ ਸਿਖਾਉਣ|

Leave a Reply

Your email address will not be published. Required fields are marked *