ਮਰੀਨਾ ਬੀਚ ਉਤੇ ਬਣੇਗੀ ਕੁਰਣਾਨਿਧੀ ਦੀ ਸਮਾਧੀ, ਹਾਈਕੋਰਟ ਨੇ ਦਿੱਤੀ ਮਨਜ਼ੂਰੀ

ਚੇਨਈ, 8 ਅਗਸਤ (ਸ.ਬ.) ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਡੀ. ਐਮ. ਕੇ. ਮੁਖੀ ਐਮ. ਕੁਰਣਾਨਿਧੀ ਦੀ ਸਮਾਧੀ ਮਰੀਨਾ ਬੀਚ ਉਤੇ ਬਣੇਗੀ| ਹਾਈਕੋਰਟ ਨੇ ਅੱਜ ਸਵੇਰੇ ਇਸ ਉਤੇ ਆਪਣਾ ਫੈਸਲਾ ਸੁਣਾ ਦਿੱਤਾ ਹੈ| ਡੀ. ਐਮ. ਕੇ. ਨੇ ਸਾਬਕਾ ਮੁੱਖ ਮੰਤਰੀ ਐਮ. ਜੀ. ਆਰ. ਅਤੇ ਜੈਲਲਿਤਾ ਦੀ ਤਰ੍ਹਾਂ ਹੀ ਮਰੀਨਾ ਬੀਚ ਉਤੇ ਕੁਰਣਾਨਿਧੀ ਦੀ ਸਮਾਧੀ ਬਣਾਉਣ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ| ਇਸ ਦੇ ਬਾਅਦ ਡੀ. ਐਮ. ਕੇ. ਪਾਰਟੀ ਦੇ ਸਮਰਥਕ ਦੇਰ ਰਾਤ ਹੀ ਹਾਈਕੋਰਟ ਪਹੰਚ ਗਏ ਸੀ| ਰਾਤ 11 ਵਜੇ ਚੀਫ ਜਸਟਿਸ ਦੇ ਘਰ ਉਤੇ ਹੀ ਦੋ ਜੱਜਾਂ ਦੀ ਬੈਂਚ ਨੇ ਸੁਣਵਾਈ ਸ਼ੁਰੂ ਕੀਤੀ| ਤਕਰੀਬਨ 2 ਘੰਟੇ ਸੁਣਵਾਈ ਚੱਲੀ| ਸਰਕਾਰ ਨੇ ਜਵਾਬ ਦੇਣ ਲਈ ਸਮਾਂ ਮੰਗਿਆ ਤਾਂ ਜੱਜਾਂ ਨੇ ਸੁਣਵਾਈ ਅੱਜ ਸਵੇਰ 8 ਵਜੇ ਤਕ ਟਾਲ ਦਿੱਤੀ ਸੀ|
ਇਸ ਤੋਂ ਪਹਿਲਾਂ ਤਾਮਿਲਨਾਡੂ ਦੀ ਸਰਕਾਰ ਨੇ ਡੀ. ਐਮ. ਕੇ. ਨੂੰ ਗਾਂਧੀ ਮੰਡਪਮ ਵਿੱਚ ਦੋ ਏਕੜ ਜਗ੍ਹਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਹ ਮਰੀਨਾ ਬੀਚ ਉਤੇ ਹੀ ਜਗ੍ਹਾ ਲੈਣ ਤੇ ਅੜੇ ਰਹੇ| ਸਮਰਥਕਾਂ ਨੇ ਵਿਰੋਧ ਵਿੱਚ ਭੰਨ-ਤੋੜ ਵੀ ਕੀਤੀ| ਜ਼ਿਕਰਯੋਗ ਹੈ ਕਿ ਕੁਰਣਾਨਿਧੀ ਦਾ ਰਾਜਨੀਤਕ ਸਫਰ ਕਾਫੀ ਲੰਬਾ ਰਿਹਾ| ਉਹ 13 ਵਾਰ ਚੋਣਾਂ ਲੜੇ ਅਤੇ ਹਰ ਵਾਰ ਜਿੱਤੇ ਸਨ| ਤਕਰੀਬਨ 20 ਸਾਲ ਤਕ ਸੀ. ਐਮ. ਵੀ ਰਹੇ ਅਤੇ 50 ਸਾਲ ਪਾਰਟੀ ਦੇ ਮੁਖੀ ਰਹੇ ਸਨ|

Leave a Reply

Your email address will not be published. Required fields are marked *