ਮਰੀਜ਼ ਦੇ ਪਰਿਵਾਰਕ ਮੈਂਬਰਾਂ ਅਤੇ ਜੂਨੀਅਰ ਡਾਕਟਰਾਂ ਵਿੱਚ ਝਗੜਾ, 3 ਐਂਬੁਲੈਂਸਾਂ ਨੂੰ ਲਗਾਈ ਅੱਗ

ਮੁਜਫੱਰਪੁਰ, 21 ਅਪ੍ਰੈਲ (ਸ.ਬ.) ਬਿਹਾਰ ਦੇ ਮੁਜਫੱਰਪੁਰ ਦੇ ਐਸ.ਕੇ.ਐਸ.ਸੀ.ਐਚ ਵਿੱਚ ਮਰੀਜ਼ ਦੇ ਪਰਿਵਾਰਕ ਮੈਂਬਰਾਂ ਅਤੇ ਜੂਨੀਅਰ ਡਾਕਟਰਾਂ ਦਰਮਿਆਨ ਝਗੜਾ ਹੋ ਗਿਆ| ਝਗੜੇ ਦੇ ਬਾਅਦ ਜੂਨੀਅਰ ਡਾਕਟਰਾਂ ਨੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਜਾ ਦਿੱਤਾ| ਇਸ ਨਾਲ ਲੋਕ ਹੋਰ ਗੁੱਸੇ ਵਿੱਚ ਆ ਗਏ| ਆਸਪਾਸ ਪਿੰਡ ਦੇ ਲੋਕ ਹਸਪਤਾਲ ਕੋਲ ਇੱਕਠੇ ਹੋ ਗਏ ਅਤੇ ਹੰਗਾਮਾ ਕਰਨ ਲੱਗੇ| ਇਸ ਸੰਘਰਸ਼ ਵਿੱਚ ਜੂਨੀਅਰ ਡਾਕਟਰਾਂ ਨੇ ਹਸਪਤਾਲ ਕੈਂਪਸ ਵਿੱਚ ਖੜ੍ਹੀਆਂ ਤਿੰਨ ਐਂਬੁਲੈਂਸਾਂ ਨੂੰ ਅੱਗ ਲਗਾ ਦਿੱਤੀ ਅਤੇ ਕਈ ਹੋਰ ਗੱਡੀਆਂ ਦੀ ਭੰਨ੍ਹਤੋੜ ਕੀਤੀ|
ਵੀਰਵਾਰ ਰਾਤੀ ਕਰੀਬ 3 ਵਜੇ ਮੋਹੀਤਾਰੀ ਤੋਂ ਆਏ ਇਕ ਮਰੀਜ਼ ਦੀ ਮੌਤ ਹੋ ਗਈ| ਮਰੀਜ਼ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਡਿਊਟੀ ਤੇ ਤੈਨਾਤ ਡਾਕਟਰ ਦੀ ਲਾਪਰਵਾਹੀ ਦੇ ਚੱਲਦੇ ਮੌਤ ਹੋਈ ਹੈ| ਅੱਜ ਸਵੇਰੇ ਮਰੀਜ਼ ਦੇ ਪਰਿਵਾਰਕ ਮੈਂਬਰ ਅਤੇ ਜੂਨੀਅਰ ਡਾਕਟਰਾਂ ਦਰਮਿਆਨ ਝਗੜਾ ਹੋ ਗਿਆ| ਡਾਕਟਰਾਂ ਨੇ ਮਰੀਜ਼ ਦੇ ਇਕ ਪਰਿਵਾਰਕ ਮੈਂਬਰ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਹਸਪਤਾਲ ਵਿੱਚ ਇਲਾਜ ਬੰਦ ਕਰ ਦਿੱਤਾ|
ਇਸ ਦੇ ਬਾਅਦ ਪਿੰਡ ਦੇ ਲੋਕ ਇੱਕਠੇ ਹੋ ਗਏ ਅਤੇ ਆਸਪਾਸ ਦੇ ਲੋਕਾਂ ਨੇ ਵੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ| ਪੀ.ਐਸ.ਸੀ.ਐਚ ਦੇ ਸਾਹਮਣੇ ਸੜਕ ਨੂੰ ਜ਼ਾਮ ਕਰਕੇ ਲੋਕਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ| ਜੂਨੀਅਰ ਡਾਕਟਰ ਵੀ ਇੱਕਠੇ ਹੋ ਕੇ ਪੱਥਰਾਵ ਅਤੇ ਭੰਨ੍ਹਤੋੜ ਕਰਨ ਲੱਗੇ| ਪ੍ਰਾਪਤ ਜਾਣਕਾਰੀ ਮੁਤਾਬਕ ਇਸ ਹੰਗਾਮੇ ਵਿੱਚ ਦੋਨਾਂ ਪੱਖਾਂ ਨੇ ਚਾਰ ਰਾਊਂਡ ਗੋਲੀਆਂ ਵੀ ਚਲਾ ਦਿੱਤੀਆਂ|

Leave a Reply

Your email address will not be published. Required fields are marked *