ਮਰੇ ਬਣੇ ਸਪੋਰਟਸ ਪਰਸਨੈਲਿਟੀ ਆਫ ਦਿ ਈਅਰ

ਲੰਡਨ, 19 ਦਸੰਬਰ (ਸ.ਬ.) ਵਿਸ਼ਵ ਦੇ ਨੰਬਰ ਇਕ ਟੈਨਿਸ ਸਟਾਰ ਬ੍ਰਿਟੇਨ ਦੇ ਐਂਡੀ ਮਰੇ ਨੂੰ ਰਿਕਾਰਡ ਤੀਜੀ ਵਾਰ ਬੀ. ਬੀ. ਸੀ. ਸਪੋਰਟਸ ਪਰਸਨੈਲਿਟੀ ਆਫ ਦਿ ਈਅਰ ਪੁਰਸਕਾਰ ਦੇ ਲਈ ਚੁਣਿਆ ਗਿਆ ਹੈ| 29 ਸਾਲਾ ਮਰੇ ਇਸ ਤੋਂ ਪਹਿਲਾਂ 2013 ਅਤੇ 2015 ਵਿੱਚ ਇਹ ਪੁਰਸਕਾਰ ਆਪਣੇ ਨਾਂ ਕਰ ਚੁੱਕੇ ਹਨ| ਮਰੇ ਨੂੰ ਕੁਲ 247419 ਵੋਟ ਮਿਲੇ ਅਤੇ ਉਹ ਚੋਟੀ ਤੇ ਰਹੇ| ਬ੍ਰਿਟਿਸ਼ ਖਿਡਾਰੀ ਦਾ ਇਹ ਸਾਲ ਬੇਹੱਦ ਸ਼ਾਨਦਾਰ ਰਿਹਾ ਹੈ| ਉਨ੍ਹਾਂ ਨੇ ਰੀਓ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਤੋਂ ਇਲਾਵਾ ਆਪਣੇ ਕੈਰੀਅਰ ਦਾ ਦੂਜਾ ਵਿੰਬਲਡਨ ਖਿਤਾਬ ਵੀ ਜਿੱਤਿਆ ਹੈ| ਮਰੇ ਨੇ ਹਾਲ ਹੀ ਵਿੱਚ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਹਰਾ ਕੇ ਵਿਸ਼ਵ ਰੈਂਕਿੰਗ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਸੀ|
ਵਿਸ਼ਵ ਦੇ ਨੰਬਰ ਇਕ ਮਰੇ ਇਸ ਸਾਲ ਅਗਲੇ ਸੈਸ਼ਨ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ ਪਰ ਉਨ੍ਹਾਂ ਨੇ ਫਲੋਰਿਡਾ ਤੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਇਹ ਪੁਰਸਕਾਰ ਪ੍ਰਾਪਤ ਕੀਤਾ| ਬ੍ਰਿਟੇਨ ਦੇ ਸਾਬਕਾ ਮੁੱਕੇਬਾਜ਼ ਅਤੇ ਵਿਸ਼ਵ ਚੈਂਪੀਅਨ ਲੇਨੋਕਸ ਲੇਵਿਸ ਨੇ 12 ਹਜ਼ਾਰ ਦਰਸ਼ਕਾਂ ਦੀ ਮੌਜੂਦਗੀ ਵਿੱਚ ਮਰੇ ਨੂੰ ਇਹ ਪੁਰਸਕਾਰ ਸੌਂਪਿਆ| ਬ੍ਰਿਟਿਸ਼ ਖਿਡਾਰੀ ਨੇ ਪੁਰਸਕਾਰ ਜਿੱਤਣ ਦੇ ਬਾਅਦ ਕਿਹਾ, ”ਖੇਡਾਂ ਦੇ ਲਿਹਾਜ਼ ਨਾਲ ਬ੍ਰਿਟੇਨ ਦੇ ਲਈ ਇਹ ਸਾਲਾ ਕਾਫੀ ਸ਼ਾਨਦਾਰ ਰਿਹਾ ਹੈ ਅਤੇ ਮੈਨੂੰ ਮਾਣ ਹੈ ਕਿ ਮੈਂ ਵੀ ਉਸੇ ਦਾ ਹਿੱਸਾ ਹਾਂ| ਵੋਟ ਕਰਨ ਦੇ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ| ਇਹ ਪੁਰਸਕਾਰ ਮੈਨੂੰ ਭਵਿੱਖ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੇ ਲਈ ਪ੍ਰੇਰੇਗਾ|”

Leave a Reply

Your email address will not be published. Required fields are marked *