ਮਲਟੀਪਰਪਜ ਹੈਲਥ ਮੇਲ ਇੰਪਲਾਈਜ ਯੂਨੀਅਨ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ

ਐਸ ਏ ਐਸ ਨਗਰ, 28 ਨਵੰਬਰ (ਸ.ਬ.) ਮਲਟੀਪਰਪਜ ਹੈਲਥ ਮੇਲ ਇੰਪਲਾਈਜ ਯੂਨੀਅਨ ਪੰਜਾਬ ਦੀ ਇੱਕ ਮੀਟਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਦੀ ਅਗਵਾਈ ਵਿੱਚ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਉਹਨਾਂ ਨੂੰ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਅਧੀਨ ਲਿਆਂਦਾ ਗਿਆ ਹੈ ਅਤੇ ਹਰ ਮਹੀਨੇ ਉ ਹਨਾਂ ਦੀ ਤਨਖਾਹ ਵਿਚੋਂ ਜੀ ਪੀ ਐਫ ਦੀ ਕਤੌਟੀ ਹੁੰਦੀ ਹੈ ਪਰ ਇਸ ਜੀ ਪੀ ਐਫ ਵਿਚ ਸਰਕਾਰ ਵਲੋਂ ਆਪਣਾ ਹਿੱਸਾ ਨਹੀਂ ਪਾਇਆ ਜਾ ਰਿਹਾ ਅਤੇ ਮੁਲਾਜਮਾਂ ਦੇ ਅੰਤਿਮ ਅਦਾਇਗੀ ਵਾਲੇ ਕੇਸ ਵੀ ਲਟਕਾਏ ਜਾ ਰਹੇ ਹਨ| ਉਹਨਾਂ ਮੰਗ ਕੀਤੀ ਕਿ ਮੁਲਾਜਮਾਂ ਦੇ ਜੀ ਪੀ ਐਫ ਵਿਚ ਸਰਕਾਰ ਦਾ ਹਿੱਸਾ ਜਲਦੀ ਪਾਇਆ ਜਾਵੇ, ਅੰਤਿਮ ਅਦਾਇਗੀ ਦੇ ਕੇਸ ਜਲਦੀ ਰਿਲੀਜ ਕੀਤੇ ਜਾਣ| ਇਸ ਮੌਕੇ ਦਲਜੀਤ, ਮਹਿੰਦਰਪਾਲ ਸਿੰਘ, ਬਲਜੀਤ ਮੁਹਾਲੀ, ਬੂਟਾ ਸਿੰਘ, ਅੰਮ੍ਰਿਤਪਾਲ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *