ਮਲਾਲਾ ਨੇ ਨਾਈਜੀਰੀਆ ਦੇ ਰਾਸ਼ਟਰਪਤੀ ਨੂੰ ਮਿਲ ਕੇ ਕੀਤੀ ਸਿੱਖਿਆ ਵਿਵਸਥਾ ਨੂੰ ਠੀਕ ਕਰਨ ਦੀ ਮੰਗ

ਅਬੁਜਾ, 18 ਜੁਲਾਈ (ਸ.ਬ.)  ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਮਲਾਲਾ ਯੁਸੁਫਜਈ ਨੇ ਨਾਈਜੀਰੀਆ ਵਿਚ ਸਿੱਖਿਆ ਵਿਵਸਥਾ ਨੂੰ ਤੁਰੰਤ ਠੀਕ ਕਰਨ ਦੀ ਅਪੀਲ ਕੀਤੀ ਹੈ| ਕੁੜੀਆਂ ਦੀ ਸਿੱਖਿਆ ਲਈ ਆਵਾਜ ਉਠਾਉਣ ਵਾਲੀ ਮਲਾਲਾ ਨੇ ਇਨ੍ਹਾਂ ਵਿਚੋਂ ਕੁਝ ਸਕੂਲੀ ਕੁੜੀਆਂ ਨਾਲ ਮੁਲਾਕਾਤ ਵੀ ਕੀਤੀ| ਗਲੋਬਲ ਸਿੱਖਿਆ ਲਈ ਮੁਹਿੰਮ ਚਲਾਉਣ ਵਾਲੀ ਮਲਾਲਾ(20) ਨੇ ਨਾਈਜੀਰੀਆ ਦੇ ਕਾਰਜਕਾਰੀ ਰਾਸ਼ਟਰਪਤੀ ਯਮੀ ਅੋਸਿਨਬਾਜੋ ਨਾਲ ਉਨ੍ਹਾਂ ਦੇ ਸਰਕਾਰੀ ਆਵਾਸ ਤੇ ਮਿਲ ਕੇ ਉਨ੍ਹਾਂ ਨੂੰ ਕੁਝ ਸਲਾਹਾਂ ਦਿੱਤੀਆਂ|
ਯੂਨੀਸੈਫ ਮੁਤਾਬਕ ਨਾਈਜੀਰੀਆ ਵਿਚ ਇਕ ਕਰੋੜ ਪੰਜ ਲੱਖ ਬੱਚੇ ਸਕੂਲ ਨਹੀਂ ਜਾਂਦੇ ਹਨ, ਜੋ ਕਿ ਦੁਨੀਆ ਭਰ ਵਿਚੋਂ ਸਭ ਤੋਂ ਜ਼ਿਆਦਾ ਹਨ| ਸਕੂਲ ਨਾ ਜਾਣ ਵਾਲੇ ਇਨ੍ਹਾਂ ਬੱਚਿਆਂ ਵਿਚ 60 ਫੀਸਦੀ ਕੁੜੀਆਂ ਹਨ| ਇਨ੍ਹਾਂ ਵਿਚੋਂ ਜ਼ਿਆਦਾਤਰ ਬੱਚੇ ਦੇਸ਼ ਦੇ  ਉਤਰ-ਪੂਰਬੀ ਖੇਤਰ ਤੋਂ ਹਨ| ਇੱਥੇ ਬੀਤੇ 9 ਸਾਲਾਂ ਤੋਂ ਬੋਕੋ ਹਰਾਮ ਦੇ ਉਭਰਨ ਕਾਰਨ ਸਿੱਖਿਆ ਵਿਵਸਥਾ ਬਰਬਾਦ ਹੋ ਗਈ ਹੈ| ਇਸ ਅੱਤਵਾਦੀ ਸੰਗਠਨ ਨੇ ਖੇਤਰ ਦੇ ਸਕੂਲਾਂ ਅਤੇ ਕਲਾਸਾਂ ਨੂੰ ਨਸ਼ਟ ਦਿੱਤਾ ਹੈ|
ਕੁੜੀਆਂ ਦੀ ਸਿੱਖਿਆ ਲਈ ਆਵਾਜ ਉਠਾਉਣ ਦੇ ਕਾਰਨ ਸਾਲ 2012 ਵਿਚ ਤਾਲੀਬਾਨ ਨੇ ਪਾਕਿਸਤਾਨ ਵਿਚ ਮਲਾਲਾ ਨੂੰ ਗੋਲੀ ਮਾਰ ਦਿੱਤੀ ਸੀ| ਇੱਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮਲਾਲਾ ਨੇ ਕਿਹਾ ਮੈਂ ਕੁਝ ਮੁੱਦੇ ਉਠਾਏ ਹਨ| ਮੈਂ ਸਭ ਤੋਂ ਪਹਿਲਾਂ ਸਰਕਾਰ ਨੂੰ ਸਿੱਖਿਆ ਵਿਵਸਥਾ ਨੂੰ ਠੀਕ ਕਰਨ ਦੀ ਮੰਗ ਕੀਤੀ ਹੈ| ਕਿਉਂਕਿ ਨਾਈਜੀਰੀਆਈ ਕੁੜੀਆਂ ਅਤੇ ਮੁੰਡਿਆਂ ਲਈ ਇਹ ਬਹੁਤ ਜ਼ਰੂਰੀ ਹੈ| ਉਨ੍ਹਾਂ ਨੇ ਕਿਹਾ ਸੰਘੀ ਸਰਕਾਰ, ਰਾਜ ਸਰਕਾਰ ਅਤੇ ਸਥਾਨਕ ਸਰਕਾਰਾਂ ਨੂੰ ਇਸ ਲਈ ਇਕਜੁੱਟ ਹੋਣਾ ਚਾਹੀਦਾ ਹੈ| ਦੂਜੀ ਗੱਲ ਖਰਚ ਕੀਤੀ ਜਾ ਰਹੀ ਰਾਸ਼ੀ ਸਰਵਜਨਕ ਹੋਵੇ ਅਤੇ ਤੀਜੀ ਗੱਲ ਕਿ ਬਾਲ ਅਧਿਕਾਰ ਅਧਿਨਿਯਮ ਸਾਰੇ ਰਾਜਾਂ ਵਿਚ ਲਾਗੂ ਕੀਤੇ ਜਾਣੇ ਚਾਹੀਦੇ ਹਨ| ਮਲਾਲਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅੋਸਿਨਬਾਜੋ ਤੋਂ ਇਸ ਬਾਰੇ ਵਿਚ ਸਕਾਰਾਤਮਕ ਪ੍ਰਤੀਕਿਰਿਆ ਮਿਲੀ ਹੈ|

Leave a Reply

Your email address will not be published. Required fields are marked *