ਮਲਾਲਾ 6 ਸਾਲ ਬਾਅਦ ਪਾਕਿਸਤਾਨ ਵਾਪਸ ਪਰਤੀ

ਇਸਲਾਮਾਬਾਦ, 29 ਮਾਰਚ (ਸ.ਬ.) ਨੋਬਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਮਲਾਲਾ ਯੂਸਫਜ਼ਈ 6 ਸਾਲਾਂ ਤੋਂ ਬਾਅਦ ਆਪਣੇ ਮੁਲਕ ਪਾਕਿਸਤਾਨ ਪਰਤੀ ਹੈ| ਸਾਲ 2012 ਵਿੱਚ ਲੜਕੀਆਂ ਦੀ ਸਿੱਖਿਆ ਦੀ ਵਕਾਲਤ ਕਰਨ ਲਈ ਤਾਲਿਬਾਨੀ ਅੱਤਵਾਦੀਆਂ ਨੇ ਉਸ ਨੂੰ ਗੋਲੀ ਮਾਰੀ ਸੀ| ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਬਰਤਾਨੀਆ ਭੇਜਿਆ ਗਿਆ ਸੀ| ਮਲਾਲਾ ਨੇ ਠੀਕ ਹੋਣ ਤੋਂ ਬਾਅਦ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਇਕ ਅੰਦੋਲਨ ਦਾ ਐਲਾਨ ਕੀਤਾ|

Leave a Reply

Your email address will not be published. Required fields are marked *