ਮਲਿੰਗਾ ਨੇ 24 ਘੰਟਿਆਂ ਵਿੱਚ ਦੋ ਦੇਸ਼ਾਂ ਵਿੱਚ ਖੇਡੇ ਦੋ ਮੈਚ, ਹਾਸਲ ਕੀਤੀਆਂ 10 ਵਿਕਟਾਂ

ਨਵੀਂ ਦਿੱਲੀ, 5 ਅਪ੍ਰੈਲ (ਸ.ਬ.) ਸ਼੍ਰੀਲੰਕਾਂ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ 12 ਘੰਟਿਆਂ ਦੇ ਦੌਰਾਨ ਅਲਗ ਅਲਗ ਦੇਸ਼ਾਂ ਵਿੱਚ ਇਕ ਟੀ20 ਤੇ ਇਕ ਵਨ-ਡੇ ਮੈਚ ਖੇਡਿਆ| ਮਲਿੰਗਾ ਨੇ ਬੁੱਧਵਾਰ ਨੂੰ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਇੰਡੀਅਨ ਪ੍ਰੀਮੀਅਮ ਲੀਗ ਦਾ ਮੈਚ ਖੇਡਿਆ ਤੇ ਫਿਰ ਉਨ੍ਹਾਂ ਨੇ ਇਥੇ ਸ਼੍ਰੀਲੰਕਾ ਦੀ ਘਰੇਲੂ ਕ੍ਰਿਕੇਟ ਵਿੱਚ 50 ਓਵਰ ਦੇ ਇਕ ਮੁਕਾਬਲੇ ਵਿੱਚ ਹਿੱਸਾ ਲਿਆ|
ਮੁੰਬਈ ਲਈ ਮਲਿੰਗਾ ਨੇ ਦਮਦਾਰ ਗੇਂਦਬਾਜ਼ੀ ਕਰਦੇ ਹੋਏ 34 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਸਨ ਤੇ ਉਹ ਵੀਰਵਾਰ ਦੀ ਸਵੇਰ ਨੂੰ ਹੀ ਕੈਂਡੀ ਲਈ ਰਵਾਨਾ ਹੋ ਗਏ ਜਿੱਥੇ ਉਨ੍ਹਾਂ ਨੇ ਸੁਪਰ ਫੋਰ ਟੂਰਨਾਮੈਂਟ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ|
ਮਲਿੰਗਾ ਨੇ ਮੈਚ ਵਿੱਚ ਦਮਦਾਰ ਗੇਂਦਬਾਜੀ ਕੀਤੀ ਤੇ ਲਿਸਟ-ਏ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ| ਉਨ੍ਹਾਂ ਨੇ 49 ਦੌੜਾਂ ਦੇ ਕੇ 7 ਵਿਕਟਾਂ ਹਾਸਲ ਕੀਤੀਆਂ| ਉਨ੍ਹਾਂ ਦੀ ਇਸ ਦਮਦਾਰ ਗੇਂਦਬਾਜ਼ੀ ਦੇ ਕਾਰਨ ਗਾਲ ਨੇ ਕੈਂਡੀ ਨੂੰ 156 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ|
ਸ਼੍ਰੀਲੰਕਾ ਕ੍ਰਿਕਟ (ਐਸ.ਐਲ.ਸੀ) ਨੇ ਮਲਿੰਗਾ ਨੂੰ ਅਪ੍ਰੈਲ ਮਹੀਨੇ ਲਈ ਆਈ.ਪੀ. ਐਲ ਵਿੱਚ ਖੇਡਣ ਦੀ ਮਨਜੂਰੀ ਦੇ ਦਿੱਤੀ ਸੀ ਪਰ ਉਹ ਘਰੇਲੂ ਕ੍ਰਿਕਟ ਵੀ ਖੇਡਣ ਪਹੁੰਚੇ|

Leave a Reply

Your email address will not be published. Required fields are marked *