ਮਲੇਰੀਆ ਦਿਵਸ ਮਨਾਇਆ

ਐਸ ਏ ਐਸ ਨਗਰ, 25 ਅਪ੍ਰੈਲ (ਸ.ਬ.) ਸ਼ਾਹੀ ਮਾਜਰਾ ਦੇ ਸਰਕਾਰੀ ਸਕੂਲ ਵਿੱਚ ਮਲੇਰੀਆ ਦਿਵਸ ਮਨਾਇਆ ਗਿਆ| ਇਸ ਮੌਕੇ ਇਕ ਕੌਂਸਲਰ ਅਸ਼ੋਕ ਝਾਅ ਤੇ ਇਕ ਐਨ ਜੀ ਓ ਦੇ ਵਰਕਰਾਂ ਵਲੋਂ ਬੱਚਿਆਂ ਨੂੰ ਮਲੇਰੀਆਂ ਸਬਧੀ ਜਾਗਰੂਕ ਕੀਤਾ ਅਤੇ ਮਲੇਰੀਆ ਤੋਂ ਬਚਾਓ ਲਈ ਸਕੂਲ ਵਿਚ ਦਵਾਈ ਵੀ ਛਿੜਕੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰ ਅਸ਼ੋਕ ਝਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਲੇਰੀਆ ਤੋਂ ਬਚਾਓ ਲਈ ਆਪਣੇ ਘਰਾਂ ਦੇ ਨਾਲ ਨਾਲ ਆਪਣੇ ਆਲੇ ਦੁਆਲੇ ਵੀ ਸਫਾਈ ਰਖਦੀ ਚਾਹੀਦੀ ਹੈ | ਉਹਨਾ ਕਿਹਾ ਕਿ ਸਾਨੂੰ ਕਿਸੇ ਵੀ ਥਾਂ ਪਾਣੀ ਨਹੀਂ ਖੜਾ ਹੋਣ ਦੇਣਾ ਚਾਹੀਦਾ ਕਿਉਂਕਿ ਇਸ ਪਾਣੀ ਵਿਚ ਮੱਛਰ ਪੈਦਾ ਹੋ ਜਾਂਦੇ ਹਨ|
ਇਸ ਮੌਕੇ ਐਨ ਜੀ ਓ ਵਲੋਂ ਸਕੂਲ ਦੇ ਬੱਚਿਆਂ ਨੂ ੰਸ਼ਾਹੀ ਮਾਜਰਾ ਦੇ ਮੰਦਰ ਵਿੱਚ ਹਰ ਸ਼ਨੀਵਾਰ ਇੱਕ ਘੰਟਾ ਮੁਫਤ ਪੜਾਉਣ ਦਾ ਐਲਾਨ ਕੀਤਾ|

Leave a Reply

Your email address will not be published. Required fields are marked *