ਮਲੇਸ਼ੀਆ ਜਾ ਰਿਹਾ ਏਅਰ ਏਸ਼ੀਆ ਦਾ ਜਹਾਜ਼ ਪਰਤਿਆ ਆਸਟ੍ਰੇਲੀਆ, ਵਾਲ-ਵਾਲ ਬਚੇ ਯਾਤਰੀ

ਸਿਡਨੀ, 4 ਜੁਲਾਈ (ਸ.ਬ.)  ਮਲੇਸ਼ੀਆ ਜਾ ਰਹੇ, ਏਅਰ ਏਸ਼ੀਆ ਦੇ ਇਕ ਜਹਾਜ਼ ਨੂੰ ਉਡਾਣ ਭਰਨ ਦੇ ਕੁਝ ਦੇਰ ਬਾਅਦ ਹੀ ਆਸਟ੍ਰੇਲੀਆ ਵਾਪਸ ਪਰਤਣਾ ਪਿਆ| ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਪੰਛੀ ਦੇ ਟਕਰਾਉਣ ਦੀ ਵਜ੍ਹਾ ਤੋਂ ਜਹਾਜ਼ ਨੂੰ ਵਾਪਸ ਪਰਤਣਾ ਪਿਆ| ਪਿਛਲੇ ਦੋ ਹਫਤਿਆਂ ਵਿੱਚ ਆਸਟ੍ਰੇਲੀਆ ਵਿੱਚ ਇਸ ਏਅਰ ਲਾਈਨ ਨਾਲ ਦੂਜੀ ਵਾਰ ਅਜਿਹੀ ਘਟਨਾ ਵਾਪਰੀ ਹੈ|
ਯਾਤਰੀਆਂ ਨੇ ਦੱਸਿਆ ਕਿ  ਏਅਰ ਏਸ਼ੀਆ ਜਹਾਜ਼ ਡੀ7 207 ਆਸਟ੍ਰੇਲੀਆ ਦੇ ਗੋਲਡ ਤੱਟ ਤੋਂ ਕੁਆਲਾਲੰਪੁਰ ਜਾਣ ਲਈ ਦੇਰ ਰਾਤ ਉਡਾਣ ਭਰਨ ਤੋਂ ਬਾਅਦ ਹਿੱਲਿਆ ਅਤੇ ਜਹਾਜ਼ ਦੇ ਸੱਜੇ ਇੰਜਣ ਵਿਚੋਂ ਆਵਾਜ਼ ਵੀ ਆ ਰਹੀ ਸੀ| ਮਲੇਸ਼ੀਆ ਜਹਾਜ਼ ਕੰਪਨੀ ਨੇ ਦੱਸਿਆ ਕਿ ਜਹਾਜ਼ ਵਿੱਚ 345 ਯਾਤਰੀ ਅਤੇ ਚਾਲਕ ਦਲ ਦੇ 14 ਵਿਅਕਤੀ ਸਵਾਰ ਸਨ| ਜਹਾਜ਼ ਵਿਚ ਹੋ ਰਹੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਇਸ ਨੂੰ ਬ੍ਰਿਸਬੇਨ ਹਵਾਈ ਅੱਡੇ ਤੇ ਸੁਰੱਖਿਅਤ ਉਤਾਰ ਲਿਆ ਗਿਆ| ਜਹਾਜ਼ ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਰਨ-ਵੇਅ ਤੇ ਦੋ ਪੰਛੀਆਂ ਦੇ ਅਵਸ਼ੇਸ਼ ਮਿਲੇ ਹਨ, ਅਜਿਹਾ ਲੱਗਦਾ ਹੈ ਕਿ ਇੰਜਣ ਦੇ ਸੱਜੇ ਹਿੱਸੇ ਨਾਲ ਪੰਛੀ ਟਕਰਾ ਗਏ ਸਨ|
ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ 2014 ਵਿੱਚ ਏਅਰ ਏਸ਼ੀਆ ਦਾ ਜਹਾਜ਼ ਖਰਾਬ ਮੌਸਮ ਦੀ ਵਜ੍ਹਾ ਤੋਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿੱਚ ਸਵਾਰ ਕੁੱਲ 162 ਵਿਅਕਤੀਆਂ ਦੀ ਮੌਤ ਹੋ ਗਈ ਸੀ, ਇਸ ਘਟਨਾ ਦੇ ਬਾਅਦ ਇਕ ਹੀ ਸਾਲ ਵਿੱਚ ਮਲੇਸ਼ੀਅਨ ਏਅਰ ਲਾਈਨ ਵਿੱਚ ਦੋ ਹਾਦਸੇ ਹੋਏ, ਜਿਨ੍ਹਾਂ ਵਿੱਚ  ਕਈ ਲੋਕਾਂ ਦੀ ਜਾਨ ਗਈ| ਇਸ ਤੋਂ ਬਾਅਦ ਦੇਸ਼ ਵਿੱਚ ਜਹਾਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ  ਗਏ|

Leave a Reply

Your email address will not be published. Required fields are marked *