ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਦੇ ਘਰ ਤੇ ਛਾਪੇ ਦੌਰਾਨ ਮਿਲਿਆ ਕੀਮਤੀ ਸਾਮਾਨ

ਕੁਆਲਾਲੰਪੁਰ, 18 ਮਈ (ਸ.ਬ.) ਮਲੇਸ਼ੀਆਈ ਪੁਲੀਸ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਸਾਬਕਾ ਪ੍ਰਧਾਨ ਮੰਤਰੀ ਨਜ਼ੀਬ ਰਜਾਕ ਦੇ ਘਰ ਅਤੇ ਦਫਤਰ ਦੀ ਅੱਜ ਤਲਾਸ਼ੀ ਦੌਰਾਨ ਵੱਡੀ ਗਿਣਤੀ ਵਿੱਚ ਡਿਜ਼ਾਈਨਰ ਹੈਂਡਬੈਗ ਜ਼ਬਤ ਕੀਤੇ, ਜਿਨ੍ਹਾਂ ਵਿੱਚ ਨਕਦੀ ਅਤੇ ਗਹਿਣੇ ਮਿਲੇ ਹਨ| ਮਲੇਸ਼ੀਆਈ ਪੁਲੀਸ ਦੀ ਅਪਰਾਧ ਜਾਂਚ ਇਕਾਈ ਦੇ ਮੁਖੀ ਅਮਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਛਾਪਿਆਂ ਤੋਂ ਜੋ ਬਰਾਮਦ ਕੀਤਾ ਗਿਆ ਹੈ, ਉਸ ਦੀ ਕੀਮਤ ਦਾ ਅਜੇ ਮੁਲਾਂਕਣ ਕਰਨਾ ਮੁਮਕਿਨ ਨਹੀਂ ਹੈ ਪਰ ਨਜੀਬ ਅਤੇ ਉਨ੍ਹਾਂ ਦੀ ਪਤਨੀ ਵੀ ਘਪਲਿਆਂ ਵਿਚ ਸ਼ਾਮਲ ਹੈ, ਮੰਨਿਆ ਜਾ ਰਿਹਾ ਕਿ ਉਨ੍ਹਾਂ ਨੇ 7.5 ਬਿਲੀਅਨ ਡਾਲਰ ਦੇ ਸਰਕਾਰੀ ਨਿਵੇਸ਼ ਫੰਡ ਵਿੱਚ ਘਪਲਾ ਕੀਤਾ ਹੈ|
ਉਨ੍ਹਾਂ ਨੇ ਕਿਹਾ ਕਿ ਸਾਡੇ ਕਰਮਚਾਰੀਆਂ ਨੇ ਇਨ੍ਹਾਂ ਬੈਂਗਾਂ ਦੀ ਤਲਾਸ਼ੀ ਲਈ ਅਤੇ 72 ਬੈਗਾਂ ਵਿਚ ਮਲੇਸ਼ੀਆਈ ਮੁਦਰਾ ਰਿੰਗੇਟ, ਅਮਰੀਕੀ ਡਾਲਰ ਸਮੇਤ ਵੱਖ-ਵੱਖ ਕਰੰਸੀਆਂ, ਘੜੀਆਂ ਅਤੇ ਗਹਿਣੇ ਬਰਾਮਦ ਕੀਤੇ| ਦੱਸਣਯੋਗ ਹੈ ਕਿ ਬੀਤੇ ਹਫਤੇ ਮੁੜ ਤੋਂ ਹੋਈਆਂ ਚੋਣਾਂ ਵਿਚ ਨਜੀਬ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ| ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਮੁੜ ਸੱਤਾ ਵਿਚ ਆਉਣ ਤੋਂ ਬਾਅਦ ਘਪਲਿਆਂ ਦੀ ਵੱਡੇ ਪੱਧਰ ਦੇ ਜਾਂਚ ਸ਼ੁਰੂ ਕਰਵਾਈ ਹੈ| ਇਸ ਦੇ ਤਹਿਤ ਪੁਲੀਸ ਨੇ ਬੀਤੇ ਦਿਨੀਂ ਨਜੀਬ ਦੇ ਘਰ ਅਤੇ ਕੋਈ ਹੋਰ ਥਾਵਾਂ ਤੇ ਤਲਾਸ਼ੀ ਲਈ| ਮਹਾਤਿਰ ਮੁਹੰਮਦ 1981 ਤੋਂ 2003 ਦਰਮਿਆਨ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਅਤੇ ਹੁਣ ਉਹ ਮੁੜ ਸੱਤਾ ਵਿੱਚ ਆਏ ਹਨ| ਸਹੁੰ ਚੁੱਕਣ ਦੌਰਾਨ ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਉਹ ਸਰਕਾਰੀ ਫੰਡ ਵਿੱਚ ਹੋਏ ਘਪਲਿਆਂ ਦੀ ਜਾਂਚ ਕਰਾਉਣਗੇ| ਨਜੀਬ ਅਤੇ ਉਨ੍ਹਾਂ ਦੀ ਪਤਨੀ ਦੇ ਦੋਸ਼ ਵਿੱਚੋਂ ਬਾਹਰ ਜਾਣ ਤੇ ਪਾਬੰਦੀ ਲਾ ਦਿੱਤੀ ਗਈ ਹੈ|

Leave a Reply

Your email address will not be published. Required fields are marked *