ਮਲੇਸ਼ੀਆ ਦੇ ਸਿਆਸਤਦਾਨ ਅਨਵਰ ਇਬਰਾਹਿਮ ਹੋਏ ਰਿਹਾਅ

ਕੁਆਲਾਲੰਪੁਰ, 16 ਮਈ (ਸ.ਬ.) ਮਲੇਸ਼ੀਆ ਦੇ ਸੁਧਾਰਵਾਦੀ ਨੇਤਾ ਅਨਵਰ ਇਬਰਾਹਿਮ ਅੱਜ ਸ਼ਾਹੀ ਮੁਆਫੀ ਮਿਲਣ ਮਗਰੋਂ ਹਿਰਾਸਤ ਵਿਚੋਂ ਰਿਹਾਅ ਹੋ ਗਏ ਹਨ| ਇਸ ਰਿਹਾਈ ਨਾਲ ਉਨ੍ਹਾਂ ਦੇ ਰਾਸ਼ਟਰੀ ਰਾਜਨੀਤੀ ਵਿਚ ਵਾਪਸ ਆਉਣ ਦਾ ਰਸਤਾ ਸਾਫ ਹੋ ਗਿਆ ਹੈ| ਉਹ ਬੀਤੇ 3 ਸਾਲਾਂ ਤੋਂ ਜੇਲ ਵਿਚ ਸਨ| 70 ਸਾਲਾ ਅਨਵਰ ਨੂੰ ਸਾਲ 2015 ਵਿਚ ਇਕ ਮਾਮਲੇ ਵਿਚ ਸੋਡੋਮੀ (ਤਰਦਰਠਖ) ਦਾ ਦੋਸ਼ੀ ਪਾਇਆ ਗਿਆ ਸੀ| ਉਸ ਦੀ ਸਜ਼ਾ 8 ਜੂਨ ਨੂੰ ਖਤਮ ਹੋਣੀ ਸੀ ਪਰ 9 ਮਈ ਦੀਆਂ ਚੋਣਾਂ ਵਿਚ ਸਾਬਕਾ ਲੀਡਰ ਮਹਾਤਿਰ ਮੁਹੰਮਦ ਨੇ ਜਿੱਤ ਮਗਰੋਂ ਉਸ ਦੀ ਤੁਰੰਤ ਰਿਹਾਈ ਲਈ ਅਗਵਾਈ ਕੀਤੀ|

Leave a Reply

Your email address will not be published. Required fields are marked *