ਮਲੇਸ਼ੀਆ ਵਿੱਚ ਕਾਰਗੋ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਕੁਆਲਾਲੰਪੁਰ, 17 ਜਨਵਰੀ (ਸ.ਬ.) ਲਕਜ਼ਮਬਰਗ ਦੇ ਕਾਰਗੋਲਕਸ ਏਅਰਲਾਈਨਜ਼ ਇੰਟਰਨੈਸ਼ਨਲ ਕਾਰਗੋ ਜਹਾਜ਼ ਵਿਚ ਅੱਗ ਅਤੇ ਧੂੰਆਂ ਨਿਕਲਦਾ ਦਿਖਾਈ ਦੇਣ ਤੋਂ ਬਾਅਦ ਉਸ ਦੀ ਮਲੇਸ਼ੀਆ ਦੇ ਕੁਆਲਾਲੰਪੁਰ ਕੌਮਾਂਤਰੀ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ| ਕਾਰਗੋਲਕਸ ਕੰਪਨੀ ਨੇ ਪੁਸ਼ਟੀ ਕੀਤੀ ਕਿ ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਚੀਨ ਦੇ ਝੇਂਗਝੋਊ ਲਈ ਉਡਾਣ ਭਰਨ ਦੇ ਤੁਰੰਤ ਬਾਅਦ ਉਡਾਣ ਨੰਬਰ ਸੀ.ਵੀ.7303 ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ| ਕੰਪਨੀ ਨੇ ਕਿਹਾ,”ਚਾਲਕ ਦਲ ਵੱਲੋਂ ਜਹਾਜ਼ ਦੇ ਕੌਕਪਿੱਟ ਵਿਚ ਅੱਗ ਅਤੇ ਧੂੰਆਂ ਨਿਕਲਣ ਦੀ ਸੂਚਨਾ ਦੇਣ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਉਣ ਦਾ ਫੈਸਲਾ ਲਿਆ ਗਿਆ| ਇਸ ਮੁਹਿੰਮ ਵਿਚ ਸ਼ਾਮਲ ਚਾਲਕ ਦਲ ਨੇ ਵਾਪਸ ਕੁਆਲਾਲੰਪੁਰ ਪਰਤਨ ਦਾ ਫੈਸਲਾ ਲਿਆ ਜਿੱਥੇ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ| ਰਾਹਤ ਅਤੇ ਬਚਾਅ ਟੀਮ ਨੂੰ ਪਹਿਲਾਂ ਹੀ ਸਾਵਧਾਨ ਕਰ ਦਿੱਤਾ ਗਿਆ ਸੀ ਅਤੇ ਹਵਾਈ ਪੱਟੀ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ|”

Leave a Reply

Your email address will not be published. Required fields are marked *