ਮਲੇਸ਼ੀਆ ਵਿੱਚ ਨਵੇਂ ਅਟਾਰਨੀ ਜਨਰਲ ਦੇ ਅਹੁਦੇ ਤੇ ਭਾਰਤੀ ਮੂਲ ਦੇ ਵਕੀਲ ਦੀ ਨਿਯੁਕਤੀ

ਕੁਆਲਾਲੰਪੁਰ, 5 ਜੂਨ (ਸ.ਬ.) ਮਲੇਸ਼ੀਆ ਦੇ ਸੁਲਤਾਨ ਮੁਹੰਮਦ ਪੰਚਮ ਨੇ ਮੁਸਲਿਮ ਸਮੂਹਾਂ ਦੇ ਵਿਰੋਧ ਦੇ ਬਾਵਜੂਦ ਅਟਾਰਨੀ ਜਨਰਲ ਦੇ ਅਹੁਦੇ ਤੇ ਭਾਰਤੀ ਮੂਲ ਦੇ ਇਕ ਵਕੀਲ ਦੀ ਨਿਯੁਕਤੀ ਤੇ ਮੋਹਰ ਲਗਾ ਦਿੱਤੀ ਹੈ| ਮੁਸਲਿਮ ਸਮੂਹ ਇਹ ਅਹੁਦਾ ਕਿਸੇ ਮੁਸਲਿਮ ਵਕੀਲ ਨੂੰ ਦੇਣ ਦੀ ਮੰਗ ਕਰ ਰਹੇ ਹਨ| ਸ਼ਾਹੀ ਮਹਿਲ ਤੋਂ ਜਾਰੀ ਇਕ ਬਿਆਨ ਮੁਤਾਬਕ, ਸੁਲਤਾਨ ਮੁਹੰਮਦ ਪੰਚਮ ਨੇ ਮੌਜੂਦਾ ਅਟਾਰਨੀ ਜਨਰਲ ਮੁਹੰਮਦ ਅਪਾਂਡੀ ਅਲੀ ਦੀਆਂ ਸੇਵਾਵਾਂ ਨੂੰ ਸਮਾਪਤ ਕਰ ਕੇ ਉਨ੍ਹਾਂ ਦੀ ਜਗ੍ਹਾ ਟਾਮੀ ਥਾਮਸ ਨੂੰ ਨਿਯੁਕਤ ਕੀਤਾ ਹੈ| ਯਾਮਸ 55 ਸਾਲਾਂ ਵਿਚ ਇਸ ਅਹੁਦੇ ਤੇ ਨਿਯੁਕਤ ਪਹਿਲੇ ਘੱਟ ਗਿਣਤੀ ਵਾਲੇ ਵਿਅਕਤੀ ਹਨ|
ਮਲੇਸ਼ੀਆ ਦੀ 3 ਕਰੋੜ 10 ਲੱਖ ਆਬਾਦੀ ਦੀ ਦੋ ਤਿਹਾਈ ਆਬਾਦੀ ਦੀ ਨੁਮਾਇੰਦਗੀ ਕਰਨ ਵਾਲੇ ਇਕ ਜਾਤੀ ਸਮੂਹ ਨੇ ਮੰਗ ਕੀਤੀ ਹੈ ਕਿ ਇਹ ਉਚ ਕਾਨੂੰਨੀ ਅਹੁਦਾ ਇਸਲਾਮ ਦੀ ਰੱਖਿਆ ਕਰਨ ਲਈ ਕਿਸੇ ਮੁਸਲਿਮ ਵਿਅਕਤੀ ਨੂੰ ਹੀ ਦਿੱਤਾ ਜਾਵੇ| ਬਿਆਨ ਵਿਚ ਕਿਹਾ ਗਿਆ ਹੈ ਸੁਲਤਾਨ ਨੇ ਮਲੇਸ਼ੀਆ ਦੇ ਸਾਰੇ ਲੋਕਾਂ ਨੂੰ ਇਹ ਯਕੀਨੀ ਕਰਨ ਦੀ ਅਪੀਲ ਕੀਤੀ ਹੈ ਕਿ ਥਾਮਸ ਦੀ ਨਿਯੁਕਤੀ ਨਾਲ ਕੋਈ ਧਾਰਮਿਕ ਜਾਂ ਨਸਲੀ ਸੰਘਰਸ਼ ਨਾ ਹੋਵੇ, ਕਿਉਂਕਿ ਨਸਲ ਅਤੇ ਧਰਮ ਦੀ ਪਰਵਾਹ ਕੀਤੇ ਬਿਨਾਂ ਹਰ ਇਕ ਮਲੇਸ਼ੀਆਈ ਨਾਗਰਿਕ ਨਾਲ ਨਿਰਪੱਖ ਵਤੀਰਾ ਹੋਣਾ ਚਾਹੀਦਾ ਹੈ|

Leave a Reply

Your email address will not be published. Required fields are marked *