ਮਲੋਆ ਪੁਲੀਸ ਵੱਲੋਂ ਚੋਰ ਕਾਬੂ!

ਚੰਡੀਗੜ੍ਹ, 18 ਜਨਵਰੀ (ਸ.ਬ.) ਮਲੋਆ ਪੁਲੀਸ ਨੇ ਐਸ ਐਚ ਓ ਰਾਮ ਰਤਨ ਸ਼ਰਮਾ ਦੀ ਅਗਵਾਈ ਵਿੱਚ ਹੈਡ ਕਾਂਸਟੇਬਲ ਫੂਲ ਸਿੰਘ ਅਤੇ          ਕਾਂਸਟੇਬਲ ਵਰਿੰਦਰ ਨੇ ਇੱਕ ਵਿਅਕਤੀ ਨੂੰ ਚੋਰੀ ਦੇ ਇਲਜਾਮ ਵਿੱਚ ਨਾਕੇਬੰਦੀ ਦੌਰਾਨ ਕਾਬੂ ਕੀਤਾ ਹੈ| ਮਲੋਆ ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਿਅਕਤੀ ਤੋਂ ਚੋਰੀ ਦੇ 3 ਮੋਟਰਸਾਈਕਲ ਬਰਾਮਦ ਹੋਏ ਹਨ| ਇਹ ਵਿਅਕਤੀ ਚੋਰੀ ਦੇ ਮੋਟਰ ਸਾਈਕਲ ਉੱਪਰ ਜਾਲੀ ਨੰਬਰ ਪਲੇਟ ਲਾ ਕੇ ਘੁੰਮ ਰਿਹਾ ਸੀ ਕਿ ਪੁਲੀਸ ਦੇ ਕਾਬੂ ਆ ਗਿਆ| ਇਸ ਵਿਅਕਤੀ ਦੀ ਪਹਿਚਾਣ ਗੁਰਤੇਜ ਸਿੰਘ (26 ਸਾਲ) ਵਸਨੀਕ ਸੈਕਟਰ-20 ਚੰਡੀਗੜ੍ਹ ਵਜੋਂ ਹੋਈ ਹੈ|
ਪੁਲੀਸ ਸੂਤਰਾਂ ਅਨੁਸਾਰ ਸਾਲ 2009 ਤੋਂ ਹੀ ਉਕਤ ਵਿਅਕਤੀ ਉੱਪਰ ਵੱਖ-ਵੱਖ ਥਾਣਿਆਂ ਵਿੱਚ ਕਈ ਅਪਰਾਧਿਕ ਅਤੇ ਚੋਰੀ ਦੇ ਮਾਮਲੇ ਦਰਜ ਹਨ| ਇੱਕ ਮਾਮਲੇ ਵਿੱਚ ਉਸ ਨੂੰ 5 ਸਾਲ ਦੀ ਸਜਾ ਹੋਈ ਸੀ ਅਤੇ 3 ਸਾਲ ਦੀ ਸਜਾ ਤੋਂ ਬਾਅਦ ਉਹ ਜਮਾਨਤ ਉੱਪਰ ਬਾਹਰ ਆਇਆ ਸੀ| ਚੋਰ ਅਨੁਸਾਰ ਨਸ਼ੇ ਦੀ ਲਤ ਕਾਰਨ ਉਹ ਚੋਰੀਆਂ ਕਰਦਾ ਸੀ| ਪੁਲੀਸ ਵੱਲੋਂ ਅੱਜ ਉਕਤ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਉਸ ਨੂੰ 2 ਦਿਨਾਂ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਹੈ| ਪੁਲੀਸ ਮੁਲਜਿਮ ਤੋਂ ਪੁੱਛਗਿਛ ਕਰ ਰਹੀ ਹੈ|

Leave a Reply

Your email address will not be published. Required fields are marked *