ਮਸ਼ਹੂਰ ਆਈ. ਈ. ਐਸ. ਅਧਿਕਾਰੀ ਚੰਦਰਕਲਾ ਦੇ ਘਰ ਸੀ. .ਫਬੀ. ਆਈ. ਦਾ ਛਾਪਾ

ਲਖਨਊ, 3 ਜਨਵਰੀ (ਸ.ਬ.) ਨਾਜਾਇਜ਼ ਖਨਨ ਦੇ ਮਾਮਲੇ ਵਿੱਚ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ.ਬੀ.ਆਈ.) ਦੀ ਟੀਮਾਂ ਨੇ ਲਖਨਊ, ਕਾਨਪੁਰ, ਹਮੀਰਪੁਰ, ਜਾਲੌਨ ਸਮੇਤ ਕੁੱਲ 12 ਥਾਂਵਾਂ ਤੇ ਛਾਪੇਮਾਰੀ ਕੀਤੀ| ਸੀ.ਬੀ.ਆਈ. ਟੀਮ ਨੇ ਲਖਨਊ ਸਥਿਤ ਹੁਸੈਨਗੰਜ ਵਿੱਚ ਆਈ.ਏ.ਐਸ. ਅਧਿਕਾਰੀ ਬੀ. ਚੰਦਰਕਲਾ ਦੀ ਰਿਹਾਇਸ਼ ਤੇ ਵੀ ਛਾਪਾ ਮਾਰਿਆ| ਸਫਾਇਰ ਅਪਾਰਟਮੈਂਟ ਵਿੱਚ ਸੀ.ਬੀ.ਆਈ. ਨੇ ਛਾਪੇਮਾਰੀ ਦੌਰਾਨ ਕਈ ਦਸਤਾਵੇਜ਼ ਵੀ ਜ਼ਬਤ ਕੀਤੇ ਹਨ| ਜ਼ਿਕਰਯੋਗ ਹੈ ਕਿ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਉਸ ਸਮੇਂ ਦੀ ਸਮਾਜਵਾਦੀ ਸਰਕਾਰ ਵਿੱਚ ਬੀ. ਚੰਦਰਕਲਾ ਦੀ ਪੋਸਟਿੰਗ ਹਮੀਰਪੁਰ ਵਿੱਚ ਹੋਈ ਸੀ| ਉਨ੍ਹਾਂ ਤੇ ਦੋਸ਼ ਲੱਗਾ ਸੀ ਕਿ ਜੁਲਾਈ 2012 ਤੋਂ ਬਾਅਦ ਹਮੀਰਪੁਰ ਜ਼ਿਲ੍ਹੇ ਵਿੱਚ 50 ਮੌਰੰਗ ਖਨਨ ਦੇ ਪੱਟੇ ਕਰ ਦਿੱਤੇ ਸਨ| ਹਾਲਾਂਕਿ ਉਸ ਦੌਰਾਨ ਈ-ਟੈਂਡਰ ਰਾਹੀਂ ਮੌਰੰਗ ਦੇ ਪੱਟਿਆਂ ਨੂੰ ਮਨਜ਼ੂਰ ਕਰਨ ਦਾ ਪ੍ਰਬੰਧ ਸੀ| ਇਸ ਦੇ ਬਾਵਜੂਦ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਅਜਿਹਾ ਕੀਤਾ ਗਿਆ ਸੀ|
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਤੇ ਸਭ ਤੋਂ ਵਧ ਐਕਟਿਵ ਰਹਿਣ ਵਾਲੇ ਆਈ.ਏ.ਐਸ. ਅਫ਼ਸਰਾਂ ਵਿੱਚ ਬੀ. ਚੰਦਰਕਲਾ ਦੀ ਵੀ ਗਿਣਤੀ ਹੁੰਦੀ ਹੈ| 2008 ਬੈਚ ਦੀ ਉੱਤਰ ਪ੍ਰਦੇਸ਼ ਕਾਡਰ ਦੀ ਆਈ.ਏ.ਐਸ. ਬੀ. ਚੰਦਰਕਲਾ ਦੀ ਮੂਲ ਵਾਸੀ ਹੈ| ਚੰਦਰਕਲਾ ਸਭ ਤੋਂ ਪਹਿਲਾਂ ਚਰਚਾ ਵਿੱਚ ਉਦੋਂ ਆਈ ਸੀ, ਜਦੋਂ 2014 ਵਿੱਚ ਬੁਲੰਦਸ਼ਹਿਰ ਵਿੱਚ ਡੀ.ਐਮ. ਦੇ ਰੂਪ ਵਿੱਚ ਉਨ੍ਹਾਂ ਨੇ ਇਕ ਖਰਾਬ ਨਿਰਮਾਣ ਕੰਮ ਲਈ ਸਥਾਨਕ ਅਧਿਕਾਰੀਆਂ ਨੂੰ ਸ਼ਰੇਆਮ ਲਤਾੜ ਲਗਾਈ ਸੀ| ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਸੀ| ਫਰਵਰੀ 2018 ਵਿੱਚ ਬੀ. ਚੰਦਰਕਲਾ ਨੂੰ ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਨ ਜੋਤੀ ਦੀ ਪ੍ਰਾਈਵੇਟ ਸੈਕ੍ਰੇਟਰੀ ਨਿਯੁਕਤ ਕੀਤਾ ਗਿਆ ਸੀ| ਬੀ. ਚੰਦਰਕਲਾ ਇਸ ਤੋਂ ਪਹਿਲਾਂ ਪੀਣ ਵਾਲੇ ਪਾਣੀ ਅਤੇ ਸਵੱਛਤਾ ਮੰਤਰਾਲੇ ਵਿੱਚ ਡਿਪਟੀ ਸੈਕ੍ਰੇਟਰੀ ਦੇ ਅਹੁਦੇ ਤੇ ਨਿਯੁਕਤ ਕੀਤੀ| ਚੰਦਰਕਲਾ ਨੇ ਯੂ.ਪੀ.ਐਸ.ਸੀ. ਪ੍ਰੀਖਿਆ ਵਿੱਚ 409ਵਾਂ ਰੈਂਕ ਹਾਸਲ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਯੂ.ਪੀ. ਕਡਾਰ ਵਿੱਚ ਪੋਸਟਿੰਗ ਦਿੱਤੀ ਗਈ ਸੀ|

Leave a Reply

Your email address will not be published. Required fields are marked *