ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਨੇ ਕਾਸਟਿੰਗ ਕਾਊਚ ਤੇ ਦਿੱਤਾ ਵਿਵਾਦਮਈ ਬਿਆਨ

ਮੁੰਬਈ, 24 ਅਪ੍ਰੈਲ (ਸ.ਬ.) ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਨੇ ਕਾਸਟਿੰਗ ਕਾਊਚ ਦੇ ਬਚਾਅ ਵਿੱਚ ਵਿਵਾਦਗ੍ਰਸਤ ਬਿਆਨ ਦਿੱਤਾ ਹੈ| ਸਰੋਜ ਨੇ ਕਿਹਾ ਕਿ ਇਹ ਤਾਂ ਬਾਬਾ ਆਦਮ ਦੇ ਜ਼ਮਾਨੇ ਤੋਂ ਚਲਿਆ ਆ ਰਿਹਾ ਹੈ| ਹਰ ਲੜਕੀ ਤੇ ਕੋਈ ਨਾ ਕੋਈ ਹੱਥ ਸਾਫ਼ ਕਰਨ ਦੀ ਕੋਸ਼ਿਸ਼ ਕਰਦਾ ਹੈ| ਸਰਕਾਰ ਦੇ ਲੋਕ ਵੀ ਕਰਦੇ ਹਨ| ਸਰੋਜ ਨੇ ਕਿਹਾ ਸੀ ਕਿ ਇੰਡਸਟਰੀ ਵਿਚ ਕਿਸੇ ਲੜਕੀ ਦੇ ਨਾਲ ਗਲਤ ਹੁੰਦਾ ਹੈ ਤਾਂ ਉਸ ਨੂੰ ਨੌਕਰੀ ਵੀ ਮਿਲਦੀ ਹੈ, ਜੇ ਬਾਲੀਵੁੱਡ ਵਿਚ ਕੁੱਝ ਗਲਤ ਹੁੰਦਾ ਹੈ ਤਾਂ ਇੱਥੇ ਲੋਕਾਂ ਨੂੰ ਰੋਟੀ ਵੀ ਮਿਲਦੀ ਹੈ| ਸਰੋਜ ਨੇ ਕਿਹਾ ਕਿ ਲੋਕਾਂ ਨੂੰ ਫ਼ਿਲਮ ਇੰਡਸਟਰੀ ਦੇ ਪਿੱਛੇ ਨਹੀਂ ਪੈਣਾ ਨਹੀਂ ਚਾਹੀਦਾ| ਹਾਲਾਂਕਿ ਵਿਵਾਦ ਵਧਣ ਤੇ ਉਨ੍ਹਾਂ ਨੂੰ ਆਪਣੇ ਬਿਆਨ ਲਈ ਮੁਆਫ਼ੀ ਮੰਗਣੀ ਪਈ|

Leave a Reply

Your email address will not be published. Required fields are marked *