ਮਸ਼ਹੂਰ ਵਿਗਿਆਨੀ ਰੂਥ ਗੇਟਸ ਦਾ ਦੇਹਾਂਤ

ਹੋਨੋਲੁਲ, 31 ਅਕਤੂਬਰ (ਸ.ਬ.) ਪਾਣੀ ਵਿਚ ਡੁੱਬੀਆਂ ਕੋਰਲ ਸ਼ੈਲ ਚਟਾਨਾਂ ਦੀ ਮਸ਼ਹੂਰ ਅਧਿਐਨਕਰਤਾ ਵਿਗਿਆਨੀ ਰੂਥ ਗੇਟਸ ਦਾ 56 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ| ਬੀਤੇ ਮਈ ਮਹੀਨੇ ਵਿਚ ਉਨ੍ਹਾਂ ਨੂੰ ਬ੍ਰੇਨ ਕੈਂਸਰ ਹੋਣ ਦਾ ਪਤਾ ਚੱਲਿਆ ਸੀ| ਉਦੋਂ ਤੋਂ ਉਹ ਛੁੱਟੀ ਤੇ ਸੀ| ਹਵਾਈ ਯੂਨੀਵਰਸਿਟੀ ਨੇ ਦੱਸਿਆ ਕਿ ਗੇਟਸ ਦਾ ਦੇਹਾਂਤ ਹੋ ਗਿਆ ਸੀ| ਉਹ ਇੰਟਰਨੈਸ਼ਨਲ ਸੋਸਾਇਟੀ ਫੌਰ ਰੀਫ ਸਟੱਡੀਜ਼ ਦੀ ਪ੍ਰਧਾਨ ਵੀ ਸੀ| ਉਨ੍ਹਾਂ ਨੂੰ ਕੋਰਲ ਸ਼ੈਲਾਂ ਦੇ ਵਿਕਾਸ ਦੀ ਗਤੀ ਵਧਾਉਣ ਅਤੇ ਜ਼ਿਆਦਾ ਲਚੀਲੀ ਚਟਾਨਾਂ ਦੇ ਨਿਰਮਾਣ ਲਈ ਪੂਰੀ ਦੁਨੀਆ ਵਿਚ ਜਾਣਿਆ ਜਾਂਦਾ ਹੈ|
ਉਨ੍ਹਾਂ ਦੇ ਪ੍ਰਾਜੈਕਟ ਦਾ ਲੋਕਪ੍ਰਿਅ ਨਾਮ ‘ਸੁਪਰ ਕੋਰਲ’ ਸੀ| ਉਨ੍ਹਾਂ ਦਾ ਉਦੇਸ਼ ਅਜਿਹੀਆਂ ਚਟਾਨਾਂ ਦਾ ਨਿਰਮਾਣ ਕਰਨਾ ਸੀ ਜੋ ਜਲਵਾਯੂ ਤਬਦੀਲੀ ਦੇ ਮਾੜੇ ਪ੍ਰਭਾਵਾਂ ਨੂੰ ਸਹਿਣ ਕਰ ਸਕਣ| ਗੌਰਤਲਬ ਹੈ ਕਿ ਮੌਸਮ ਵਿਚ ਆ ਰਹੀਆਂ ਤਬਦੀਲੀਆਂ ਦੇ ਅਸਰ ਨਾਲ ਸਮੁੰਦਰਾਂ ਦਾ ਪਾਣੀ ਗਰਮ ਹੋ ਰਿਹਾ ਹੈ, ਜਿਸ ਦਾ ਬੁਰਾ ਅਸਰ ਇਨ੍ਹਾਂ ਪਾਣੀ ਵਿਚ ਡੁੱਬੀਆਂ ਕੋਰਲ ਸ਼ੈਲਾਂ ਤੇ ਪੈ ਰਿਹਾ ਹੈ| ਗੇਟਸ ਨੇ ਆਪਣਾ ਸਾਰਾ ਜੀਵਨ ਇਨ੍ਹਾਂ ਤਬਦੀਲੀਆਂ ਦਾ ਸਾਹਮਣਾ ਕਰਨ ਦੇ ਉਪਾਆਂ ਦੀ ਖੋਜ ਵਿਚ ਲਗਾ ਦਿੱਤਾ|

Leave a Reply

Your email address will not be published. Required fields are marked *