ਮਸ਼ਹੂਰ ਸੈਲੀਬ੍ਰਿਟੀਜ਼ ਦੇ ਕੱਪੜੇ ਤਿਆਰ ਕਰਨ ਵਾਲੇ ਵੈਨਕੂਵਰ ਦੇ ਦਰਜੀ ਬਿਲ ਵੌਂਗ ਦਾ ਦਿਹਾਂਤ

ਵੈਨਕੂਵਰ, 17 ਅਪ੍ਰੈਲ (ਸ.ਬ.) ਇਕ ਸਦੀ ਤੋਂ ਵੱਧ ਸਮੇਂ ਤੋਂ ਵੈਨਕੂਵਰ ਦੇ ਚਾਈਨਾਟਾਊਨ ਵਿੱਚ ਚੱਲ ਰਹੀ ਮੌਡਰਨ ਟੇਲਰਜ਼ ਸ਼ਾਪ ਦੇ ਮਸ਼ੂਹਰ ਦਰਜ਼ੀ ਬਿਲ ਵੌਂਗ ਦਾ 95 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ| ਉਨ੍ਹਾਂ ਦੇ ਪੁੱਤਰ ਸਟੀਵਨ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਨ੍ਹਾਂ ਦੀ ਮੌਤ ਸੁੱਤੇ ਪਏ ਹੀ ਹੋ ਗਈ| ਸਟੀਵਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਮੌਤ ਤੋਂ 2 ਦਿਨ ਪਹਿਲਾਂ ਵੀ ਦੁਕਾਨ ਵਿੱਚ ਰੋਜਾਨਾ ਦੀ ਤਰ੍ਹਾਂ ਕੰਮ ਕਰ ਰਹੇ ਸਨ| ਸਟੀਵਨ ਨੇ ਕਿਹਾ ਕਿ ਮੈ ਉਨ੍ਹਾਂ ਦੇ ਕੰਮ ਨੂੰ ਬਹੁਤ ਪਿਆਰ ਕਰਦਾ ਹਾਂ, ਉਨ੍ਹਾਂ ਦਾ ਕੰਮ ਹੀ ਉਨ੍ਹਾਂ ਦੀ ਖੇਡ ਸੀ| ਬਿਲ ਨੇ ਮੌਡਰਨ         ਟੇਲਰਜ਼ ਵਿੱਚ 60 ਤੋਂ ਵੱਧ ਸਾਲ ਕੰਮ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਆਮ ਲੋਕਾਂ ਤੋਂ ਇਲਾਵਾ ਕਈ ਸੈਲੀਬ੍ਰਿਟੀਜ਼ ਜਿਵੇਂ ਆਰਨੌਲਡ ਸਵਾਰਜ਼ੈਨੇਗਰ ਅਤੇ ਸੀਨ ਕੋਨੈਰੀ ਆਦਿ ਦੇ ਲਈ ਵੀ ਕੱਪੜੇ ਬਣਾਏ|
ਵੈਨਕੂਵਰ ਦੇ ਸਾਬਕਾ ਮੇਅਰ ਸੈਮ ਸੁਲੀਵਨ ਅਕਸਰ ਬਿਲ ਜੌਂਗ ਦੇ ਬਣਾਏ ਕੱਪੜੇ ਹੀ ਪਹਿਨਦੇ ਹਨ| ਸੁਲੀਵਨ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਇਤਿਹਾਸ ਦਾ ਇਕ ਹਿੱਸਾ ਮੰਨਦਾ ਹਾਂ ਕਿਉਂਕਿ ਸਾਡੇ ਬਜ਼ੁਰਗ ਅਕਸਰ ਇਸੇ ਹੀ ਮੌਡਰਨ ਟੇਲਰਜ਼ ਸ਼ਾਪ ਤੇ ਸੂਟ ਬਣਾਉਣ ਆਉਦੇ ਸਨ|

Leave a Reply

Your email address will not be published. Required fields are marked *