ਮਸ਼ਹੂਰ ਫ਼ਿਲਮ ਡਾਇਰੈਕਟਰ ਕੁੰਦਨ ਸ਼ਾਹ ਦਾ ਹੋਇਆ ਦਿਹਾਂਤ

ਮੁੰਬਈ, 7 ਅਕਤੂਬਰ (ਸ.ਬ.) ਮਸ਼ਹੂਰ ਫ਼ਿਲਮ ਡਾਇਰੈਕਟਰ ਤੇ ਲੇਖਕ ਕੁੰਦਨ ਸ਼ਾਹ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ| ਉਨ੍ਹਾਂ ਨੇ ਮੁੰਬਈ ਸਥਿਤ ਬਾਂਦਰਾ ਇਲਾਕੇ ਵਿੱਚ ਆਪਣੇ ਘਰ ਤੇ ਅੰਤਿਮ ਸਾਹ ਲਿਆ| ਕੁੰਦਨ ਸ਼ਾਹ 69 ਸਾਲ ਦੇ ਸਨ| ਉਨ੍ਹਾਂ ਨੇ ਕਈ ਯਾਦਗਾਰੀ ਫ਼ਿਲਮਾਂ ਤੇ ਟੀ.ਵੀ. ਪ੍ਰੋਗਰਾਮ ਬਣਾਏ| ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਹਸਤੀਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੀਆਂ ਹਨ|
ਕੁੰਦਨ ਸ਼ਾਹ 1983 ਦੀ ਆਪਣੀ ਸਭ ਤੋਂ ਵੱਡੀ ਫ਼ਿਲਮ ਜਾਨੇ ਭੀ ਦੋ ਯਾਰੋ ਤੇ ਟੀ.ਵੀ. ਸੀਰੀਅਲ ਨੁੱਕੜ ਤੋਂ ਮਸ਼ਹੂਰ ਹੋਏ ਸਨ|

Leave a Reply

Your email address will not be published. Required fields are marked *