ਮਸ਼ਹੂਰ ਸ਼ਾਇਰ ਬਾਬੂ ਰਾਮ ਦੀਵਾਨਾ ਦੀ ਧਾਰਮਿਕ ਪੁਸਤਕ ਰਾਮਗੜ੍ਹੀਆ ਭਵਨ ਵਿਖੇ ਰਿਲੀਜ


ਐਸ ਏ ਐਸ ਨਗਰ, 27 ਅਕਤੂਬਰ (ਸ.ਬ.) ਪ੍ਰਸਿੱਧ ਕਵੀ ਸ੍ਰੀ ਬਾਬੂ ਰਾਮ ਦੀਵਾਨਾ ਦੀ ਧਾਰਮਿਕ ਕਵਿਤਾਵਾਂ ਦੀ ਪੁਸਤਕ ‘ ਆਪੇ ਤਰਸ ਪਇਓਈ’  ਰਾਮਗੜ੍ਹੀਆ ਸਭਾ ਮੁਹਾਲੀ ਦੇ ਜਨਰਲ ਸਕੱਤਰ, ਅਕਾਲੀ ਦਲ ਦੇ ਜਿਲਾ ਸੀ. ਮੀਤ ਪ੍ਰਧਾਨ, ਗੁਰਦੁਆਰਾ ਤਾਲਮੇਲ ਕਮੇਟੀ ਦੇ ਸੀ. ਮੀਤ ਪ੍ਰਧਾਨ, ਉਘੇ ਸਮਾਜ ਸੇਵਕ  ਸ੍ਰ. ਕਰਮ ਸਿੰਘ ਬਬਰਾ ਵਲੋਂ ਰਾਮਗੜ੍ਹੀਆ ਭਵਨ ਫੇਜ 3ਬੀ 1 ਐਸ ਏ ਐਸ ਨਗਰ ਵਿਖੇ ਰਿਲੀਜ  ਕੀਤੀ ਗਈ| 
ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਬਬਰਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ         ਦੇਵ ਜੀ ਰੱਬੀ ਰਹਿਬਰ ਸਨ, ਜਿਹਨਾਂ ਨੇ ਸਮੁੱਚੀ ਲੋਕਾਈ ਨੂੰ ਮਾਨਵਤਾ ਦਾ ਸੰਦੇਸ਼ ਦਿਤਾ| ਉਹਨਾਂ ਕਿਹਾ ਕਿ ਪ੍ਰਸਿੱਧ ਸ਼ਾਇਰ ਬਾਬੂ ਰਾਮ ਦੀਵਾਨਾ  ਨੂੰ ਅਕਸਰ ਗੁਰਦੁਆਰਾ ਸਾਹਿਬ ਦੀ ਸਟੇਜ ਤੇ ਧਾਰਮਿਕ ਕਵਿਤਾਵਾਂ ਪੇਸ਼ ਕਰਦਿਆਂ ਸੁਣਿਆ ਹੈ| ਉਹਨਾਂ ਕਿਹਾ ਕਿ ਸ਼ਾਇਰ ਦੀਵਾਨਾ ਗੁਰੂ ਘਰ ਦੇ ਅਨਿਨ ਸੇਵਕ ਹਨ, ਜੋ ਕਿ ਆਪਣੇ ਸਵਰਗਵਾਸੀ ਮਾਤਾ ਪਿਤਾ ਪਾਸੋਂ               ਪ੍ਰੇਰਨਾ ਲੈ ਕੇ ਗੁਰੂ ਸਾਹਿਬਾਨ ਦੇ ਜੀਵਨ ਅਤੇ ਗੁਰੂ ਇਤਿਹਾਸ ਸਬੰਧੀ ਕਵਿਤਾਵਾਂ ਰਚਦੇ ਰਹਿੰਦੇ ਹਨ| 
ਉਹਨਾਂ ਕਿਹਾ ਕਿ ਇਹ ਕਾਵਿ ਪੁਸਤਕ ਸ਼ਾਇਰ ਦੀਵਾਨਾ ਨੇ ਬੇਬੇ ਨਾਨਕੀ ਇਸਤਰੀ ਸਤਿਸੰਗ ਜਥਾ             ਫੇਜ਼ 1 ਮੁਹਾਲੀ ਦੀ ਰਹਿਨੂਮਾ ਬੀਬੀ ਸੁਰਜੀਤ ਕੌਰ ਜੀ ਮਰਹੂਮ ਨੂੰ ਸਮਰਪਿਤ ਕਰਕੇ ਗੁਰਬਾਣੀ ਕੀਰਤਨ ਸਬੰਧੀ ਆਪਣੀ ਸ਼ਰਧਾ ਪ੍ਰਗਟਾਈ ਹੈ| 
ਇਸ ਮੌਕੇ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਡਾ. ਸਤਵਿੰਦਰ ਸਿੰਘ ਭਮਰਾ   ਅਤੇ ਸਮੂਹ ਕਮੇਟੀ ਮਂੈਬਰਾਂ ਵਲੋਂ ਸ਼ਾਇਰ ਦੀਵਾਨਾ ਦੇ ਯੋਗਦਾਨ ਦੀ ਸਲਾਘਾ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਲਈ ਚੜ੍ਹਦੀਕਲਾ ਲਈ ਕਾਮਨਾ ਕੀਤੀ ਗਈ|

Leave a Reply

Your email address will not be published. Required fields are marked *