ਮਹਾਂਰਾਸ਼ਟਰ ਵਿੱਚ ਭਾਜਪਾ ਅਤੇ ਸ਼ਿਵਸੈਨਾ ਵਿਚਾਲੇ ਵੱਧਦਾ ਤਨਾਓ

ਅੰਗਰੇਜ਼ੀ ਦਾ ਇੱਕ ਪ੍ਰਸਿੱਧ ਜੁਮਲਾ ਹੈ ਲਵ ਹੇਟ ਰਿਲੇਸ਼ਨਸ਼ਿਪ| ਮਤਲਬ ਰਿਸ਼ਤੇ ਜਿਸ ਵਿੱਚ ਮੁਹੱਬਤ ਅਤੇ ਨਫਰਤ ਨਾਲ-ਨਾਲ ਚੱਲਦੀ ਹੈ| ਮਹਾਰਾਸ਼ਟਰ ਦੀ ਸਿਆਸਤ ਵਿੱਚ ਵੇਖੀਏ, ਤਾਂ ਭਾਜਪਾ ਅਤੇ ਸ਼ਿਵਸੈਨਾ ਦਾ ਜੋ ਗਠਜੋੜ ਹੈ ਉਹ ਲਵ ਹੇਟ ਰਿਲੇਸ਼ਨਸ਼ਿਪ ਦੀ ਸ਼ਾਨਦਾਰ ਮਿਸਾਲ ਹੈ| ਜਦੋਂ ਤੋਂ ਉੱਧਵ ਠਾਕਰੇ ਨੇ ਸ਼ਿਵਸੈਨਾ ਦੀ ਕਮਾਨ ਸੰਭਾਲੀ ਹੈ ਅਤੇ ਭਾਜਪਾ ਪੂਰੇ ਦੇਸ਼ ਵਿੱਚ ਮਜਬੂਤ ਹੋਈ ਹੈ ਉਦੋਂ ਤੋਂ ਇਸ ਰਿਸ਼ਤੇ ਨੂੰ ਇਹ ਨਵਾਂ ਨਾਮ ਮਿਲਿਆ ਹੈ| ਚੋਣਾਂ ਦੇ ਸਮੇਂ ਅਤੇ ਮੰਤਰੀ ਮੰਡਲ ਵਿੱਚ              ਫੇਰਬਦਲ ਜਾਂ ਵਿਸਥਾਰ ਦੇ ਸਮੇਂ ਦੋਵਾਂ ਸਾਥੀਆਂ ਵਿੱਚ ਜੰਮ ਕੇ ਤਲਵਾਰਬਾਜੀ ਹੁੰਦੀ ਹੈ, ਪਰ ਆਖੀਰ ਵੇਲੇ : ਸਭ ਆਮ ਹੋ ਜਾਂਦਾ ਹੈ|
ਰੁੱਸਣ-ਮਨਾਉਣ ਦੀ ਖੇਡ
ਜੇਕਰ ਅਸੀਂ ਇਤਿਹਾਸ ਵਿੱਚ ਨਾ ਵੀ ਜਾਈਏ ਤਾਂ ਵਿਧਾਨਸਭਾ ਚੋਣਾਂ ਦੇ ਸਮੇਂ ਗਠਜੋੜ ਟੁੱਟਣ ਤੋਂ ਪਹਿਲਾਂ ਰੁੱਸਣ-ਮਨਾਉਣ ਤੋਂ ਲੈ ਕੇ ਸਭ ਤਰ੍ਹਾਂ ਦੀ ਸਿਆਸੀ ਡਰਾਮੇਬਾਜੀ ਹੋਈ, ਪਰ ਦੋਵੇਂ ਪਾਰਟੀਆਂ ਵੱਖ- ਵੱਖ ਚੋਣ ਲੜੀਆਂ| ਚੋਣਾਂ ਦੇ ਦੌਰਾਨ ਸਾਰੇ ਦੂਸ਼ਣਬਾਜੀ ਦੇ ਤੀਰ ਚਲੇ|  ਚੋਣਾਂ ਤੋਂ ਬਾਅਦ ਜਦੋਂ ਕਿਸੇ ਨੂੰ ਬਹੁਮਤ ਨਹੀਂ ਮਿਲਿਆ ਤਾਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿੱਚ ਸ਼ਿਵਸੈਨਾ ਜੂਨੀਅਰ ਪਾਰਟਨਰ ਦੇ ਤੌਰ ਤੇ ਸ਼ਾਮਿਲ ਹੋ ਗਈ| ਇਕੱਲੇ ਦਮ ਤੇ ਬਹੁਮਤ ਦਾ ਦਾਅਵਾ ਦੋਵਾਂ ਪਾਰਟੀਆਂ ਨੇ ਕੀਤਾ ਸੀ, ਪਰ ਦੋ ਸੌ ਅਠਾਸੀ ਸੀਟਾਂ ਵਾਲੀ ਵਿਧਾਨਸਭਾ ਵਿੱਚ ਭਾਜਪਾ ਨੂੰ 100 ਸੀਟਾਂ ਤਾਂ ਸ਼ਿਵਸੈਨਾ ਨੂੰ 63 ਸੀਟਾਂ ਤੇ ਸੰਤੋਸ਼ ਕਰਨਾ ਪਿਆ ਸੀ| ਸਾਰੇ ਸਿਆਸੀ ਜੋੜ-ਤੋੜ ਤੋਂ ਬਾਅਦ ਚੋਣਾਂ ਤੋਂ ਪਹਿਲਾਂ ਟੁੱਟਿਆ ਗੱਠਜੋੜ ਸੱਤਾ ਦੇ ਫੈਵੀਕੋਲ ਨਾਲ ਜੁੜ ਗਿਆ|
ਮੁਸਕਾਨ ਦਿਖਾਉਣ ਦੀ ਮਜਬੂਰੀ
ਇਸੇ ਤਰ੍ਹਾਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬੀਨਟ ਦੇ ਗਠਨ ਤੋਂ ਲੈ ਕੇ ਉਸਦੇ ਵਿਸਥਾਰ ਦੇ ਸਮੇਂ ਵੀ ਡਰਾਮੇਬਾਜੀ ਦੇਖਣ ਨੂੰ ਮਿਲੀ ਸੀ, ਪਰ ਮੰਤਰੀਮੰਡਲ ਦੀਆਂ ਸੀਟਾਂ ਨੂੰ ਲੈ ਕੇ ਉਸ ਸਮੇਂ ਭਾਜਪਾ ਦੇ ਸਖਤ ਵਤੀਰੇ ਨੇ ਸ਼ਿਵਸੈਨਾ ਨੂੰ ਸਮਝੌਤੇ ਤੇ ਮਜਬੂਰ ਕਰ ਦਿੱਤਾ ਸੀ| ਗਠਜੋੜ ਦੇ ਇਸ ਸਿਆਸੀ ਸਟੇਜ ਤੇ ਨਵਾਂ ਡਰਾਮਾ ਜਾਰੀ ਹੈ ਬੀ ਐਮ ਸੀ  ਮਤਲਬ  ਮਹਾਨਗਰਪਾਲਿਕਾ ਦੀਆਂ ਚੋਣਾਂ ਨੂੰ ਲੈ ਕੇ| ਸ਼ਿਵਸੈਨਾ ਸੁਪ੍ਰੀਮੋ ਉੱਧਵ ਠਾਕਰੇ ਨੇ ਪਿਛਲੇ ਦੋ ਦਹਾਕੇ ਤੋਂ ਜ਼ਿਆਦਾ ਜਾਰੀ ਗਠਜੋੜ ਨੂੰ ਤੋੜਨ ਦਾ ਐਲਾਨ ਕਰ ਦਿੱਤਾ ਅਤੇ ਕਿਹਾ ਕਿ ਗਠਜੋੜ ਵਿੱਚ ਰਹਿ ਕੇ ਅਸੀਂ ਪੱਚੀ ਸਾਲ ਖ਼ਰਾਬ ਕੀਤੇ| ਉਨ੍ਹਾਂ ਨੇ ਭਵਿੱਖ ਵਿੱਚ ਭਾਜਪਾ ਨਾਲ ਕਿਸੇ ਤਰ੍ਹਾਂ ਦੇ ਗਠਜੋੜ ਤੋਂ ਵੀ ਇਨਕਾਰ ਕੀਤਾ| ਭਾਜਪਾ ਦੇ ਨੇਤਾਵਾਂ ਨੇ ਉਧਵ ਨੂੰ ਮਰਿਆਦਾ ਵਿੱਚ ਰਹਿ ਕੇ ਗੱਲ ਕਰਨ ਦੀ ਨਸੀਹਤ ਦਿੱਤੀ ਅਤੇ ਗਠਜੋੜ ਧਰਮ ਦੀ ਯਾਦ ਦਵਾਈ|
ਅੱਜ ਤੋਂ ਲਗਭਗ 28 ਸਾਲ ਪਹਿਲਾਂ ਜਦੋਂ ਬਾਲਾ ਸਾਹਿਬ ਠਾਕਰੇ ਅਤੇ ਅਟਲ ਬਿਹਾਰੀ ਵਾਜਪਾਈ ਨੇ ਉਂਨ੍ਹੀ 1979 ਵਿੱਚ ਇਸ ਗਠਜੋੜ ਦੀ ਨੀਂਹ ਰੱਖੀ ਸੀ, ਉਸ ਸਮੇਂ ਇਹ ਤੈਅ ਹੋਇਆ ਸੀ ਕਿ ਜੇਕਰ ਕਦੇ ਦੋਵਾਂ ਪਾਰਟੀਆਂ ਦੇ ਵਿੱਚ ਵੱਖ ਹੋਣ ਦੀ ਨੌਬਤ ਆਉਂਦੀ ਹੈ ਤਾਂ ਨੇਤਾ ਨਾਲ ਚਾਹ ਪੀਣਗੇ ਅਤੇ ਵੱਖ-ਵੱਖ ਰਸਤੇ ਤੇ ਚੱਲ ਪੈਣਗੇ| ਪਰ ਹੁਣ ਅਟਲ ਬਿਹਾਰੀ ਵਾਜਪਾਈ ਸਰਗਰਮ ਨਹੀਂ ਹਨ ਅਤੇ ਗਠਜੋੜ ਦੇ ਦੋ ਸ਼ਿਲਪਕਾਰ ਬਾਲ ਠਾਕਰੇ ਅਤੇ ਪ੍ਰਮੋਦ ਮਹਾਜਨ ਇਸ ਦੁਨੀਆ ਵਿੱਚ ਹੀ ਨਹੀਂ ਰਹੇ, ਇਸ ਲਈ ਚਾਹ ਪੀ ਕੇ ਮਰਿਆਦਿਤ ਢੰਗ ਨਾਲ ਵੱਖ ਹੋਣ ਦੀ ਗੱਲ ਹੁਣ ਅਰਥਹੀਣ ਹੈ|
ਸ਼ਿਵਸੈਨਾ ਅਤੇ ਭਾਜਪਾ ਦੇ ਵਿਚਾਲੇ ਗਠਜੋੜ ਟੁੱਟਣ ਦੀ ਫੌਰੀ ਵਜ੍ਹਾ ਬੀ ਐਮ ਸੀ ਚੋਣਾਂ ਵਿੱਚ ਭਾਜਪਾ ਦੀਆਂ 227 ਸੀਟਾਂ ਵਿੱਚੋਂ 114 ਸੀਟਾਂ ਮੰਗਣਾ ਹੈ| ਸ਼ਿਵਸੈਨਾ 60 ਸੀਟਾਂ ਤੋਂ ਜ਼ਿਆਦਾ ਦੇਣਾ ਨਹੀਂ ਚਾਹੁੰਦੀ| ਪਿਛਲੇ ਦੋ ਦਹਾਕੇ ਤੋਂ ਬੀ ਐਮ ਸੀ ਤੇ ਸ਼ਿਵਸੈਨਾ-ਭਾਜਪਾ ਗਠਜੋੜ ਦਾ ਕਬਜਾ ਹੈ| ਪਿਛਲੇ ਲੋਕਸਭਾ ਅਤੇ ਸੂਬੇ ਦੀਆਂ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਮਜਬੂਤ ਹੋ ਕੇ ਉਭਰੀ| ਸ਼ਿਵਸੈਨਾ ਨੂੰ ਮੁੰਬਈ ਅਤੇ ਕਿਵੇ ਕਿਨਾਰੀ ਇਲਾਕਿਆਂ ਵਿੱਚ ਮਜਬੂਤ ਮੰਨਿਆ ਜਾਂਦਾ ਸੀ, ਪਰ ਪਿਛਲੀਆਂ ਚੋਣਾਂ ਵਿੱਚ ਹਾਲਤ ਬਦਲ ਗਈ ਅਤੇ ਮੁੰਬਈ ਵਿੱਚ ਭਾਜਪਾ ਨੇ ਬਿਹਤਰ ਪ੍ਰਦਰਸ਼ਨ ਕੀਤਾ| ਸ਼ਿਵਸੈਨਾ ਨੇ ਪੇਂਡੂ ਇਲਾਕਿਆਂ ਵਿੱਚ ਪਹੁੰਚ ਵਧਾਈ| ਇਹਨਾਂ ਪ੍ਰਦਰਸ਼ਨਾਂ ਦੇ ਆਧਾਰ ਤੇ ਭਾਜਪਾ ਹੁਣ ਖੁਦ ਨੂੰ ਬਦਲੀ ਹੋਈ ਭੂਮਿਕਾ ਵਿੱਚ ਵੇਖ ਰਹੀ ਹੈ| ਸੂਬੇ ਵਿੱਚ ਸਤਾਈ ਫੀਸਦੀ ਵੋਟ ਭਾਜਪਾ ਨੂੰ ਮਿਲੀ ਸੀ, ਜਦੋਂਕਿ ਸ਼ਿਵਸੈਨਾ ਨੂੰ ਸਿਰਫ਼ ਊਨ੍ਹੀ ਫੀਸਦੀ| ਗਿਣਤੀ ਜੋਰ ਭਾਜਪਾ ਦੇ ਪੱਖ ਵਿੱਚ ਦਿਸਦਾ ਹੈ, ਇਸ ਲਈ ਭਾਜਪਾ ਹੁਣ ਪੂਰੇ ਤੌਰ ਤੇ ਖੁਦ ਨੂੰ ਵੱਡੇ ਭਰਾ ਦੀ ਭੂਮਿਕਾ ਵਿੱਚ ਵੇਖਣਾ ਚਾਹੁੰਦੀ ਹੈ ਅਤੇ ਉਸੇ ਤਰ੍ਹਾਂ ਨਾਲ ਵਤੀਰਾ ਵੀ ਕਰਦੀ ਹੈ|
ਦੋਵਾਂ ਪਾਰਟੀਆਂ ਵਿੱਚ ਪੀੜੀਗਤ ਬਦਲਾਅ ਵੀ ਹੋ ਚੁੱਕੇ ਹਨ| ਭਾਜਪਾ ਵਿੱਚ ਅਟਲ- ਆਡਵਾਨੀ ਯੁੱਗ ਖਤਮ ਹੋ ਗਿਆ ਹੈ ਅਤੇ ਸ਼ਿਵਸੈਨਾ ਵਿੱਚ ਉੱਧਵ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੈ| ਮੋਦੀ ਅਤੇ ਸ਼ਾਹ ਦੀ ਰਾਜਨੀਤੀ ਕਈ ਮਾਇਨਿਆਂ ਵਿੱਚ ਅਟਲ-ਅਡਵਾਨੀ ਦੀ ਰਾਜਨੀਤੀ ਤੋਂ ਵੱਖ ਹੈ| ਹੁਣ ਭਾਜਪਾ ਉਨ੍ਹਾਂ ਰਾਜਾਂ ਵਿੱਚ ਵੀ ਖੁਦ ਨੂੰ ਮਜਬੂਤ ਕਰਨਾ ਚਾਹੁੰਦੀ ਹੈ ਜਿੱਥੇ ਖੇਤਰੀ ਲੋਕਾਂ ਦੀ ਵਜ੍ਹਾ ਨਾਲ ਉਹ ਜੂਨੀਅਰ ਪਾਰਟੀ ਦੇ ਤੌਰ ਤੇ ਰਹਿ ਰਹੀ ਸੀ| ਮਹਾਰਾਸ਼ਟਰ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਇਸ ਸਿਆਸੀ ਰਸਤੇ ਤੇ ਚਲਕੇ ਸੂਬੇ ਵਿੱਚ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਉਭਰੀ| ਆਪਣੀ ਮਜਬੂਤੀ ਨੂੰ ਕੋਈ ਵੀ ਪਾਰਟੀ ਭੁਨਾਉਣਾ ਚਾਹੁੰਦੀ ਹੈ ਕਿਉਂਕਿ ਸਿਆਸਤ ਵਿੱਚ ਤਿਆਗ ਆਦਿ ਤਾਂ ਬੇਮਤਲਬ ਦੀ ਅਵਧਾਰਣਾ ਹੈ| ਉੱਧਵ ਠਾਕਰੇ ਰਾਜਨੀਤੀ ਦੀ ਜ਼ਮੀਨੀ ਹਕੀਕਤ ਨੂੰ ਜਾਂ ਤਾਂ ਸਮਝ ਨਹੀਂ ਪਾ ਰਹੇ ਹਨ ਜਾਂ ਫਿਰ ਭਾਂਪਣ ਦੇ ਬਾਅਦ ਵੀ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ| ਚੋਣ ਦਰ ਚੋਣ ਭਾਜਪਾ ਦਾ ਆਧਾਰ ਵਧਦਾ ਜਾ ਰਿਹਾ ਹੈ, ਉਸਦੀਆਂ ਵੋਟਾਂ ਵਿੱਚ ਵਾਧਾ ਹੋ ਰਿਹਾ ਹੈ| ਇਹ ਇਸ ਗੱਲ ਦਾ ਵੀ    ਸੰਕੇਤ ਹੋ ਸਕਦਾ ਹੈ ਕਿ ਮਹਾਰਾਸ਼ਟਰ ਦੀ ਜਨਤਾ ਸਥਾਨਕ ਪਾਰਟੀ ਦੇ ਬਜਾਏ ਇੱਕ ਰਾਸ਼ਟਰ ਪਾਰਟੀ ਵਿੱਚ ਆਪਣਾ ਬਿਹਤਰ ਹਿੱਤ ਵੇਖ ਰਹੀ ਹੋਵੇ| ਉਸ ਨੂੰ ਲੱਗਦਾ ਹੈ ਕਿ ਕੇਂਦਰ ਦੀ ਸੱਤਾ ਵਿੱਚ ਕਾਬਿਜ ਪਾਰਟੀ ਦੇ ਨਾਲ ਰਹਿਣ ਵਿੱਚ ਰਾਜ ਦਾ ਜ਼ਿਆਦਾ ਫਾਇਦਾ ਹੈ| ਹਾਲਾਂਕਿ ਹੁਣ ਤੋਂ ਕੁੱਝ ਕਹਿਣਾ ਜਲਦਬਾਜੀ ਹੋਵੇਗੀ|
ਮੁੰਬਈ ਦਾ ਬਾਦਸ਼ਾਹ
ਬੀ ਐਮ ਸੀ ਦਾ ਬਜਟ ਲਗਭਗ ਸੈਂਤੀ ਹਜਾਰ ਕਰੋੜ ਰੁਪਏ ਹੈ ਅਤੇ ਮੁੰਬਈ ਦਾ ਬਾਦਸ਼ਾਹ ਬਣਨ ਦੀ ਇੱਛਾ  ਹੁਣ ਭਾਜਪਾ ਦੇ ਮਨ ਵਿੱਚ ਵੀ      ਹਿਲੋਰੇ ਮਾਰ ਰਹੀ ਹੈ| ਉਸ ਨੂੰ ਲੱਗਦਾ ਹੈ ਕਿ ਜੇਕਰ ਉਸਦੀਆਂ ਸੀਟਾਂ ਜ਼ਿਆਦਾ ਆ ਗਈਆਂ ਤਾਂ ਐਵੇਂ ਸਮਾਂ ਲੰਘਾ ਕੇ ਸ਼ਿਵਸੈਨਾ ਨੂੰ ਉਸ ਦੇ ਨਾਲ ਆਉਣਾ ਹੀ ਹੋਵੇਗਾ ਜਿਵੇਂ ਕਿ ਵਿਧਾਨਸਭਾ ਚੋਣਾਂ ਦੇ ਬਾਅਦ ਹੋਇਆ ਸੀ| ਦੂਜੇ ਪਾਸੇ ਸ਼ਿਵਸੈਨਾ ਮਹਾਰਾਸ਼ਟਰ ਵਿੱਚ ਜੂਨੀਅਰ ਪਾਰਟਨਰ ਬਣਨ ਤੋਂ ਬਾਅਦ ਮੁੰਬਈ ਵਿੱਚ ਆਪਣੇ ਗੜ ਨੂੰ ਬਚਾਕੇ ਰੱਖਣਾ ਚਾਹੁੰਦੀ ਹੈ| ਇਸ ਸਿਆਸੀ ਦਾਅ-ਪੇਚ ਦੀ ਭੇਂਟ ਇਹ ਗਠਜੋੜ ਚੜ੍ਹ ਗਿਆ ਹੈ| ਪਰ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਬੀ ਐਮ ਸੀ ਦੇ ਚੋਣ ਨਤੀਜਿਆਂ ਦੇ ਬਾਅਦ ਸ਼ਿਵਸੈਨਾ -ਭਾਜਪਾ ਫਿਰ ਤੋਂ ਇੱਕ ਵਾਰ ਨਾਲ ਆਉਂਦੀਆਂ ਹਨ ਜਾਂ ਉੱਧਵ ਦਾ ਐਲਾਨ ਸਿਰਫ਼ ਤਤਕਾਲਿਕ ਹੈ|
ਅਨੰਤ ਵਿਜੈ

Leave a Reply

Your email address will not be published. Required fields are marked *