ਮਹਾਤਮਾ ਗਾਂਧੀ ਅਤੇ ਸ਼ਾਸਤਰੀ ਨੂੰ ਸ਼ਰਧਾਂਜਲੀਆਂ ਭੇਟ

ਐਸ ਏ ਐਸ ਨਗਰ, 2 ਅਕਤੂਬਰ (ਸ.ਬ.) ਯੂਥ ਆਫ ਪੰਜਾਬ ਵਲੋਂ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿਚ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਹਾੜੇ ਉੱਪਰ ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ| ਇਸ ਮੌਕੇ ਸੰਬੌਧਨ ਕਰਦਿਆਂ ਪਰਮਦੀਪ ਬੈਦਵਾਨ ਨੇ ਕਿਹਾ ਕਿ ਸਾਨੂੰ ਮਹਾਤਮਾ ਗਾਂਧੀ ਵਲੋਂ ਦਰਸਾਏ ਅਹਿੰਸਾ ਦੇ ਮਾਰਗ ਉਪਰ ਚਲਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਗਾਂਧੀ ਜੀ ਵਲੋਂ ਦਿਤੇ ਅਹਿੰਸਾ ਦੇ ਸੁਨੇਹੇ ਨੂੰ ਪੂਰੀ ਦੁਨੀਆਂ ਵਿਚ ਫੈਲਾਉਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਦੇਸ਼ ਨੂੰ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿਤਾ| ਸ਼ਾਸਤਰੀ ਜੀ ਨੇ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਇਆ| ਇਹ ਦੋਵੇਂ ਸਖਸੀਅਤਾਂ ਹੀ ਪੂਜਣਯੋਗ ਸਨ| ਇਸ ਮੌਕੇ ਗੁਰਜੀਤ ਮਾਮਾ ਮਟੌਰ, ਸਾਹਿਲ ਖੇੜਾ, ਅਮਰ ਬੈਦਵਾਨ, ਨੋਨਾ ਬੈਦਵਾਨ, ਸਲੀਮ ਖਾਨ, ਅਸੀਸ , ਮਨਿੰਦਰ ਨਾਭਾ, ਮਨੀ ਮਟੌਰ, ਬਿੱਟੂ ਖਾਨ, ਰੋਹਿਤ ਧਵਨ, ਅਮੁਲ ਸਹੋਰ, ਰਤਨ, ਵਿੱਕੀ ਮਟੌਰ, ਆਸੂ, ਨਰਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *