ਮਹਾਤਮਾ ਗਾਂਧੀ ਦੇ ਦਸਤਖਤ ਵਾਲਾ ਪੋਸਟਕਾਰਡ 20, 233 ਡਾਲਰ ਵਿੱਚ ਨੀਲਾਮ

ਵਾਸ਼ਿੰਗਟਨ, 15 ਜੂਨ (ਸ.ਬ.) ਅਮਰੀਕਾ ਵਿਚ ਮਹਾਤਮਾ ਗਾਂਧੀ ਦੇ ਹੱਥਾਂ ਨਾਲ ਲਿਖੇ ਪੋਸਟਕਾਰਡ ਦੀ ਨੀਲਾਮੀ ਹੋਈ| ਇਸ ਉਤੇ ਉਨ੍ਹਾਂ ਦੇ ਦਸਤਖਤ ਵੀ ਸਨ| ਇਹ ਪੋਸਟਕਾਰਡ ਸਾਲ 1924 ਦਾ ਹੈ ਜੋ ਉਸ ਵਿਦੇਸ਼ੀ ਮਹਿਲਾ ਦੇ ਨਾਂ ਹੈ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਸੀ| 1924 ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਵੱਲੋਂ ਦਸਤਖਤ ਕੀਤੇ ਇਸ ਪੋਸਟਕਾਰਡ ਦੀ ਅਮਰੀਕਾ ਵਿੱਚ 20,233 ਡਾਲਰ ਦੀ ਕੀਮਤ ਵਿੱਚ ਨੀਲਾਮੀ ਹੋਈ| ਇਸ ਪੋਸਟਕਾਰਡ ਤੇ 30 ਨਵੰਬਰ 1924 ਦੀ ਤਰੀਕ ਦੇ ਨਾਲ ‘ਐਮ.ਕੇ. ਗਾਂਧੀ’ ਲਿਖਿਆ ਹੋਇਆ ਹੈ|
ਇਹ ਪੋਸਟਕਾਰਡ ਐਨੀ ਬੇਸੈਂਟ ਦੇ ਨਾਂ ਲਿਖਿਆ ਗਿਆ ਹੈ| ਆਈਰਿਸ਼ ਮੂਲ ਦੀ ਔਰਤ ਬੇਸੇਂਟ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲਿਆ ਸੀ| ਗਾਂਧੀ ਜੀ ਨੇ ਬੇਸੈਂਟ ਨੂੰ ਭੇਜੇ ਗਏ ਇਸ ਪੋਸਟਕਾਰਡ ਤੇ ਲਿਖਿਆ, ‘ਮੈਂ ਤੁਹਾਡੇ ਪੱਤਰ ਲਈ ਧੰਨਵਾਦ ਕਰਦਾ ਹਾਂ| ਜਮਨਾਦਾਸ ਨੇ ਮੈਨੂੰ ਤੁਹਾਡੇ ਵੱਲੋਂ ਭੇਜਿਆ ਗਿਆ ਖੱਦਰ ਦਾ ਤੌਲੀਆ ਦੇ ਦਿੱਤਾ ਹੈ| ਮੈਂ ਇਸ ਤੋਹਫੇ ਨੂੰ ਸੁਰੱਖਿਅਤ ਰੱਖਾਂਗਾ|’ ਉਨ੍ਹਾਂ ਅੱਗੇ ਲਿਖਿਆ ਹੈ, ‘ਮੈਂ ਪਹਿਲਾਂ ਹੀ ਸੈਕਰੇਟਰੀ ਨੂੰ ਬੈਲਜੀਅਮ ਵਿੱਚ ਤੁਹਾਡੇ ਰਹਿਣ ਦੀ ਵਿਵਸਥਾ ਨੂੰ ਲੈ ਕੇ ਗੱਲ ਕਰ ਲਈ ਹੈ| ਸੈਕਰੇਟਰੀ ਦਾ ਨਾਂ ਗੰਗਾਧਰਰਾਓ ਦੇਸ਼ਪਾਂਡੇ ਬੇਲਗਾਮ ਹੈ| ਕ੍ਰਿਪਾ ਆਪਣੀ ਖਾਸ ਜ਼ਰੂਰਤਾਂ ਦੇ ਬਾਰੇ ਵਿਚ ਦੱਸੋ| ਮੈਨੂੰ ਪਤਾ ਹੈ ਕਿ ਗੰਗਾਧਰਰਾਓ ਦੇਸ਼ਪਾਂਡੇ ਤੁਹਾਨੂੰ ਸੁਵਿਧਾਜਨਕ ਆਰਾਮ ਦੇਣ ਨੂੰ ਲੈ ਕੇ ਉਤਸ਼ਾਹਿਤ ਹਨ|

Leave a Reply

Your email address will not be published. Required fields are marked *