ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਸੈਨੇਟਾਈਜ਼ ਕਰ ਕੇ ਫੁੱਲ ਭੇਂਟ ਕੀਤੇ

ਦਿੱਲੀ, 29 ਜੂਨ (ਸ.ਬ.) ਵਿਰਾਸਤ ਸਿੱਖੀਜ਼ਮ ਟਰਸੱਟ ਵਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਦਿੱਲੀ ਵਿੱਚ ਮਹਾਰਾਜਾ ਰਣਜੀਤ ਸਿੰਘ ਮਾਰਗ ਤੇ ਲੱਗੇ ਉਨ੍ਹਾਂ  ਦੇ ਬੁੱਤ ਨੂੰ ਸੈਨੇਟਾਈਜ਼ਰ ਕਰ ਕੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ| 
ਟਰਸੱਟ ਦੇ ਚੇਅਰਮੈਨ ਸ੍ਰ. ਰਾਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਏ ਖਾਲਸਾ ਦੀ ਸਭ ਨੂੰ ਨਾਲ ਲੈ ਕੇ ਚੱਲਣ ਵਾਲੀਆਂ ਨੀਤੀਆਂ ਨੂੰ ਦੁਨੀਆਂ ਨੂੰ ਨਹੀਂ ਦਸ ਸਕੇ ਜਿਸ ਦਾ ਨਤੀਜਾ ਇਹ ਹੈ ਕਿ ਮੁਗਲਾਂ ਅਤੇ ਅੰਗਰੇਜ਼ਾਂ ਤੋਂ ਵੀ ਚੰਗੇ ਤਰੀਕੇ ਨਾਲ ਕੀਤੇ ਖੁਦਮੁਖਤਿਆਰ ਰਾਜ ਅਤੇ ਉਸ ਦੀਆਂ ਉਪਲੱਬਧੀਆਂ ਅਣਗੌਲਿਆਂ ਹੀ ਰਹਿ ਗਈਆਂ ਹਨ| 
ਇਸ ਮੌਕੇ ਐਡਵੋਕੇਟ ਸੰਦੀਪ ਸਿੰਘ ਸ਼ੁਕਰਚਕਿਆ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਅਪੀਲ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੇ ਕੋਈ ਅਦਾਰਾ ਸਥਾਪਿਤ ਕੀਤਾ ਜਾਵੇ|  ਇਸ ਮੌਕੇ ਤਜਿੰਦਰ ਸਿੰਘ ਅਤੇ ਮਜਿੰਦਰ ਕੋਰ ਨੇ ਐਨ.ਡੀ.ਐਮ. ਸੀ. ਦੇ ਸਿਹਤ ਵਿਭਾਗ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਮੁਜੱਸਮੇ ਦੇ ਆਸ ਪਾਸ ਰੱਖੀ ਜਾ ਰਹੀ ਸਫਾਈ ਦੀ ਸ਼ਲਾਘਾ ਕੀਤੀ|

Leave a Reply

Your email address will not be published. Required fields are marked *