ਮਹਾਰਾਜਾ ਰਣਜੀਤ ਸਿੰਘ ਸੀਰੀਅਲ ਮੁੜ ਚਾਲੂ ਕੀਤਾ ਜਾਵੇ : ਜਤਿੰਦਰਪਾਲ ਸਿੰਘ

ਐਸ ਏ ਐਸ ਨਗਰ, 27 ਜੁਲਾਈ (ਸ.ਬ.) ਧਰਮ ਪ੍ਰਚਾਰ ਕਮੇਟੀ ਮੁਹਾਲੀ ਦੇ ਮੁਖੀ ਸ. ਜਤਿੰਦਰਪਾਲ ਸਿੰਘ ਜੇ ਪੀ ਨੇ ਟੀ ਵੀ ਚੈਨਲ ਲਾਈਫ ਓ.ਕੇ ਉੱਪਰ ਚਲ ਰਹੇ ਸੀਰੀਅਲ ਮਹਾਰਾਜਾ ਰਣਜੀਤ ਸਿੰਘ ਨੂੰ ਬੰਦ ਕਰਨ ਦੀ   ਨਿਖੇਧੀ ਕੀਤੀ ਹੈ ਅਤੇ ਇਹ ਸੀਰੀਅਲ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ|
ਅੱਜ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ. ਜੇ ਪੀ ਸਿੰਘ ਨੇ ਕਿਹਾ ਕਿ ਇਹ ਸੀਰੀਅਲ ਸਿੱਖਾਂ ਵਿੱਚ ਬਹੁਤ ਹਰਮਨ ਪਿਆਰਾ ਸੀ ਅਤੇ ਇਹ ਪਹਿਲਾ ਸੀਰੀਅਲ ਸੀ ਜਿਸ ਵਿੱਚ ਸਿੱਖ ਰਾਜ ਵੇਲੇ ਦੇ ਇਤਿਹਾਸ ਨੂੰ ਦਿਖਾਇਆ ਜਾ ਰਿਹਾ ਸੀ| ਉਹਨਾਂ ਕਿਹਾ ਕਿ ਆਮ ਲੋਕ ਹਰ ਦਿਨ ਹੀ ਇਸ ਸੀਰੀਅਲ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਸਨ| ਉਹਨਾਂ ਕਿਹਾ ਕਿ ਕਿਸੇ ਡੂੰਘੀ ਸਾਜਿਸ਼ ਤਹਿਤ ਹੀ ਇਸ ਸੀਰੀਅਲ ਨੂੰ ਦਿਖਾਉਣਾ  ਬੰਦ ਕੀਤਾ ਗਿਆ ਹੈ| ਜਿਸ ਕਾਰਨ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ|
ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਭਾਰਤ ਦਾ ਮਾਣ ਸਨ ਅਤੇ ਉਹਨਾਂ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਵਿੱਚ ਉੱਘਾ ਯੋਗਦਾਨ ਪਾਇਆ ਸੀ| ਭਾਰਤ ਦਾ ਕੋਹਿਨੂਰ ਹੀਰਾ ਵੀ ਉਹ ਮੁਗਲਾਂ ਤੋਂ ਖੋਹ ਕੇ ਵਾਪਸ ਭਾਰਤ ਲਿਆਏ ਸਨ| ਮਹਾਰਾਜਾ ਰਣਜੀਤ ਸਿੰਘ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ|
ਉਹਨਾਂ ਮੰਗ ਕੀਤੀ ਕਿ ਲਾਈਫ ਓ.ਕੇ ਚੈਨਲ ਉੱਪਰ ਬੰਦ ਕੀਤਾ ਸੀਰੀਅਲ ਮਹਾਰਾਜਾ ਰਣਜੀਤ ਸਿੰਘ ਮੁੜ ਸ਼ੁਰੂ ਕੀਤਾ ਜਾਵੇ|

Leave a Reply

Your email address will not be published. Required fields are marked *