ਮਹਾਰਾਸ਼ਟਰ ਦੀ ਟੀਮ ਵਲੋਂ ਮਾਰਕਫੈਡ ਐਗਰੋ ਕੈਮੀਕਲਜ ਪਲਾਂਟ ਦਾ ਦੌਰਾ

ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਮਹਾਰਾਸ਼ਟਰ ਦੇ ਵੱਖ ਵੱਖ ਕੋਆਪ੍ਰੇਟਿਵ ਅਦਾਰਿਆਂ ਦੀ ਟੀਮ ਨੇ ਮਾਰਕਫੈਡ ਐਗਰੋ ਕੈਮੀਕਲਜ ਪਲਾਂਟ ਮੁਹਾਲੀ ਦਾ ਦੌਰਾ ਕੀਤਾ| ਇਸ ਮੌਕੇ ਮਾਰਕਫੈਡ ਦੇ ਸ੍ਰੀ ਬਾਲ ਮੁਕੰਦ ਸ਼ਰਮਾ, ਏ ਐਮ ਡੀ (ਡੀ) ਨੇ ਟੀਮ ਨੂੰ ਮਾਰਕਫੈਡ ਐਗਰੋ ਕੈਮੀਕਲਜ ਪਲਾਂਟ ਮੁਹਾਲੀ ਬਾਰੇ ਜਾਣਕਾਰੀ ਦਿੱਤੀ| ਇਸ ਮੌਕੇ ਟੀਮ ਨੂੰ ਮਾਰਕਫੈਡ ਐਗਰੋ ਕੈਮੀਕਲਜ ਪਲਾਂਟ ਮੁਹਾਲੀ ਵਲੋਂ ਝੋਨੇ ਦੀ ਫਸਲ ਲਈ ਤਿਆਰ ਕੀਤੀ ਨਦੀਨ ਨਾਸ਼ਕ ਕਿਸਾਨ ਕਿੱਟਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ| ਇਸ ਮੌਕੇ ਮਾਰਕਫੈਡ ਐਗਰੋ ਕੈਮੀਕਲਜ ਪਲਾਂਟ ਮੁਹਾਲੀ ਦੇ ਡਿਪਟੀ ਜਨਰਲ ਮੈਨੇਜਰ ਸੰਜੀਵ ਸ਼ਰਮਾ, ਉਚ ਲੇਖਾ ਅਫਸਰ ਪ੍ਰਵੀਨ ਕੁਮਾਰ, ਮੈਨੇਜਰ ( ਉਤ. ਕੁ. ਕੇ), ਸੁਪਰਡੈਂਟ ਸਰਬਜੀਤ ਸਿੰਘ ਬਾਜਵਾ, ਮਹਾਰਾਸਟਰ ਦੀ ਟੀਮ ਦੇ ਮੈਂਬਰ ਮਿਲਿੰਦ ਆਕੜੇ ਐਮ ਡੀ ਮਹਾਰਾਸਟਰ ਕੋਆਪਰੇਟਿਵ ਡਿਵੈਲਪਮੈਂਟ ਕਾਰਪੋਰੇਸ਼ਨ, ਸੀ ਡੀ ਖੜੇ ਏ ਜੀ ਐਮ ਮਹਾ ਮਾਰਕਫੈਡ ਮਹਾਰਾਸਟਰਾ, ਜੇ ਜੇ ਜਾਧਵ ਏ ਜੀ ਐਮ ਮਾਰਕੀਟਿੰਗ ਬੋਰਡ ਮਹਾਰਾਸ਼ਟਰ, ਡਾ. ਰਾਜਾਰਾਮ ਦਿਗੇ ਓ ਐਸ ਡੀ ਮੰਤਰੀ ਕੋਆਪਰੇਟਿਵ ਮਾਰਕੀਟਿੰਗ ਟੈਕਸਟਾਈਲ ਮਹਾਰਾਸਟਰ ਸਰਕਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *