ਮਹਾਰਾਸ਼ਟਰ-ਪਾਰਸਲ ਵਿੱਚ ਹੋਇਆ ਧਮਾਕਾ, ਜਾਂਚ ਵਿੱਚ ਲੱਗੀ ਟੀਮ

ਮੁੰਬਈ, 21 ਮਾਰਚ (ਸ.ਬ.) ਮਹਾਰਾਸ਼ਟਰ ਦੇ ਅਹਿਮਦਾਬ ਨਗਰ ਵਿੱਚ ਬੀਤੀ ਦੇਰ ਰਾਤ ਇਕ ਪਾਰਸਲ ਵਿੱਚ ਧਮਾਕਾ ਹੋ ਜਾਣ ਨਾਲ 2 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਘਟਨਾ ਦੀ ਸੂਚਨਾ ਮਿਲਣ ਮੌਕੇ ਤੇ ਪੁੱਜੀ ਪੁਲੀਸ ਟੀਮ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਜਾਂਚ ਵਿੱਚ ਜੁੱਟ ਗਈ| ਦੱਸਿਆ ਜਾ ਰਿਹਾ ਹੈ ਕਿ ਪਾਰਸਲ ਦੇ ਅੰਦਰ ਪਾਈਪ ਵਿੱਚ ਸਫੇਦ ਪਾਊਡਰ ਪਾਏ ਜਾਣ ਨਾਲ ਇਸ ਨੂੰ ਪਾਰਸਲ ਬੰਬ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ| ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਅਹਿਮਦ ਨਗਰ ਵਿੱਚ ਦੇਰ ਰਾਤੀ ਪੁਲੀਸ ਮਾਰੂਤੀ ਕੁਰੀਅਰ ਵਿੱਚ ਇਕ ਪਾਰਸਲ ਵਿੱਚ ਧਮਾਕਾ ਹੋ ਗਿਆ| ਇਸ ਪਾਰਸਲ ਵਿੱਚ ਸਪੀਕਰ ਬਾਕਸ ਰੱਖਿਆ ਹੋਇਆ ਸੀ, ਜਿਸ ਨੂੰ ਪੂਣੇ ਭੇਜਿਆ ਜਾਣਾ ਸੀ| ਜਾਂਚ ਵਿੱਚ ਪਾਇਆ ਗਿਆ ਹੈ ਕਿ ਪਾਰਸਲ ਦੇ ਅੰਦਰ ਕੁਝ ਪਾਈਪ ਸਨ, ਜਿਸ ਵਿੱਚ ਸਫੇਦ ਪਾਊਡਰ ਵੀ ਨਿਕਲਿਆ ਹੈ| ਇਸ ਦੇ ਕਾਰਨ ਪਾਰਸਲ ਬੰਬ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ|

Leave a Reply

Your email address will not be published. Required fields are marked *