ਮਹਾਰਾਸ਼ਟਰ ਲੋਕਲ ਬਾਡੀ ਚੋਣਾਂ ਦੇ ਦੂਜੇ ਪੜਾਅ ਵਿੱਚ ਭਾਜਪਾ ਤੋਂ ਅੱਗੇ ਨਿਕਲੀ ਰਾਕਾਂਪਾ

ਮੁੰਬਈ, 16 ਦਸੰਬਰ (ਸ.ਬ.) ਮਹਾਰਾਸ਼ਟਰ ਲੋਕਲ ਬਾਡੀ ਚੋਣਾਂ ਦੇ ਪਹਿਲੇ ਪੜਾਅ ਵਿੱਚ ਅੱਵਲ ਰਹਿਣ ਵਾਲੀ ਭਾਜਪਾ ਦੂਜੇ ਪੜਾਅ ਵਿੱਚ ਆਪਣਾ ਚੰਗਾ ਪ੍ਰਦਰਸ਼ਨ ਨਹੀਂ ਦੁਹਰਾ ਸਕੀ| ਇਨ੍ਹਾਂ ਵਿੱਚ ਉਹ ਸ਼ਰਦ ਪਵਾਰ ਦੀ ਪਰਾਟੀ ਰਾਕਾਂਪਾ ਤੋਂ ਪਿਛੜ ਕੇ ਦੂਜੇ ਨੰਬਰ ਤੇ ਪਹੁੰਚ ਗਈ ਹੈ| ਨਗਰ ਪਰੀਸ਼ਦਾਂ ਦੇ 324 ਕੌਂਸਲਰ ਦੀ ਚੋਣ ਦੇ ਲਈ ਹੋਈਆਂ ਚੋਣਾਂ ਵਿੱਚ 93 ਸੀਟਾਂ ਤੇ ਜਿੱਤ ਦੇ ਨਾਲ ਰਾਕਾਂਪਾ ਪਹਿਲੇ ਨੰਬਰ ਤੇ ਹੈ, ਉੱਥੇ ਭਾਜਪਾ ਨੂੰ 81 ਸੀਟਾਂ ਦੇ ਨਾਲ ਸਬਰ ਕਰਨਾ ਪਿਆ| ਲਾਤੂਰ ਅਤੇ ਪੁਣੇ ਜ਼ਿਲੇ ਦੇ ਨਗਰ ਪਰੀਸ਼ਦਾਂ ਦੇ ਲਈ ਇਸ ਚੋਣਾਂ ਵਿੱਚ ਕਾਂਗਰਸ ਦੇ 45 ਉਮੀਦਵਾਰ ਜਿੱਤੇ ਹਨ| ਸ਼ਿਵਸੈਨਾ ਨੂੰ 23 ਸਥਾਨਾਂ ਤੇ ਜਿੱਤ ਮਿਲੀ ਹੈ| ਏ. ਆਈ. ਐਮ. ਆਈ. ਐਮ. ਦੇ 6 ਕਾਉਂਸਲਰ ਚੁਣੇ ਗਏ ਹਨ| ਸੀਟਾਂ ਛੋਟੇ ਦਲਾਂ ਅਤੇ ਆਜ਼ਾਦ ਉਮੀਦਵਾਰ ਦੇ ਖਾਤੇ ਵਿੱਚ ਗਈਆਂ ਹਨ|
ਇਨ੍ਹਾਂ ਚੋਣਾਂ ਵਿੱਚ ਰਾਜ ਠਾਕਰੇ ਦੀ ਪਾਰਟੀ ਐਮ.ਐਨ.ਐਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ| ਹਾਲਾਂਕਿ ਪੁਣੇ ਅਤੇ ਲਾਤੂਰ ਜ਼ਿਲੇ ਵਿੱਚ 14 ਨਗਰ ਪਰੀਸ਼ਦਾਂ ਚੇਅਰਮੈਨ ਦੇ ਲਈ ਹੋਏ ਚੋਣਾਂ ਵਿੱਚ ਭਾਜਪਾ ਵੇ ਬਾਜੀ ਮਾਰ ਲਈ| ਪੰਜ ਨਗਰ ਪਰੀਸ਼ਦਾਂ ਵਿੱਚ ਉਸ ਦੇ  ਚੇਅਰਮੈਨ ਚੁਣੇ ਗਏ ਹਨ| ਕਾਂਗਰਸ ਅਤੇ ਰਾਕਾਂਪਾ ਨੂੰ ਦੋ-ਦੋ ਨਗਰ ਪਰੀਸ਼ਦਾਂ ਵਿੱਚ ਜਿੱਤ ਮਿਲੀ ਹੈ|

Leave a Reply

Your email address will not be published. Required fields are marked *