ਮਹਾਰਾਸ਼ਟਰ ਵਿੱਚ ਆਈ ਐਸ ਆਈ ਐਸ ਨਾਲ ਸਬੰਧ ਹੋਣ ਦੇ ਦੋਸ਼ ਵਿੱਚ 9 ਗ੍ਰਿਫਤਾਰ

ਮੁੰਬਈ, 23 ਜਨਵਰੀ (ਸ.ਬ.) ਗਣਤੰਤਰ ਦਿਵਸ ਤੇ ਆਈ. ਐੱਸ. ਆਈ. ਐਸ. ਦੇ ਅੱਤਵਾਦੀ ਦਿੱਲੀ ਵਿੱਚ ਦਾਖਲ ਹੋ ਸਕਦੇ ਹਨ ਅਤੇ ਤਰਥੱਲੀ ਮਚਾ ਸਕਦੇ ਹਨ| ਇਸ ਲਈ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਹਨ| ਖੁਫੀਆ ਏਜੰਸੀਆਂ ਨੇ ਅਲਰਟ ਵੀ ਜਾਰੀ ਕੀਤਾ ਹੈ| ਇਸ ਅਲਰਟ ਤੋਂ ਬਾਅਦ ਅੱਜ ਮਹਾਰਾਸ਼ਟਰ ਅੱਤਵਾਦੀ ਵਿਰੋਧੀ ਦਸਤੇ (ਏ. ਟੀ. ਐਸ.) ਨੇ ਅੱਤਵਾਦੀ ਸੰਗਠਨ ਆਈ. ਐਸ. ਆਈ. ਐਸ. ਨਾਲ ਸਬੰਧ ਰੱਖਣ ਦੇ ਦੋਸ਼ ਵਿਚ 9 ਵਿਅਕਤੀਆਂ ਨੂੰ ਔਰਗਾਬਾਦ ਅਤੇ ਠਾਣੇ ਤੋਂ ਗ੍ਰਿਫਤਾਰ ਕੀਤਾ ਹੈ|
ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਸੋਸ਼ਲ ਮੀਡੀਆ ਜ਼ਰੀਏ ਆਈ. ਐਸ. ਆਈ. ਐਸ. ਦੇ ਸੰਪਰਕ ਵਿਚ ਸਨ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਰਹੇ ਸਨ| ਮਹਾਰਾਸ਼ਟਰ ਏ. ਟੀ. ਐਸ. ਨੇ ਬੀਤੇ ਲੰਬੇ ਸਮੇਂ ਤੋਂ ਇਨ੍ਹਾਂ ਸਾਰਿਆਂ ਤੇ ਨਜ਼ਰ ਰੱਖੀ ਹੋਈ ਸੀ| ਏ. ਟੀ. ਐਸ. ਨੂੰ ਸ਼ੱਕ ਸੀ ਕਿ ਇਹ ਗਰੁੱਪ ਸੂਬੇ ਵਿਚ ਕਿਸੇ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਰਚ ਰਹੇ ਸਨ| ਗ੍ਰਿਫਤਾਰੀ ਤੋਂ ਮਗਰੋਂ ਇਨ੍ਹਾਂ ਸਾਰਿਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *