ਮਹਾਰਾਸ਼ਟਰ ਵਿੱਚ ਕਿਸਾਨਾਂ ਦਾ ਅੰਦੋਲਨ ਜਾਰੀ, ਧਾਰਾ 144 ਲਾਗੂ

ਮੁੰਬਈ, 2 ਜੂਨ (ਸ.ਬ.) ਮਹਾਰਾਸ਼ਟਰ ਵਿੱਚ ਕਿਸਾਨਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਹੈ| ਕਰਜ਼ ਮੁਕਤੀ ਦੀ ਮੁੱਖ ਮੰਗ ਨੂੰ ਲੈ ਕੇ ਕਿਸਾਨ ਇਹ ਅੰਦੋਲਨ ਕਰ ਰਹੇ ਹਨ| ਅੰਦੋਲਨ ਵਿੱਚ ਵਧ ਰਹੀ ਹਿੰਸਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਵੱਖ-ਵੱਖ ਇਲਾਕਿਆਂ ਵਿੱਚ ਧਾਰਾ 144 ਲਾਗੂ ਕੀਤਾ| ਨਾਸਿਕ ਵਿੱਚ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ| ਵੀਰਵਾਰ ਨੂੰ ਸ਼ੁਰੂ ਹੋਇਆ ਇਹ ਅੰਦੋਲਨ ਫੈਲਦਾ ਜਾ ਰਿਹਾ ਹੈ| ਕਈ ਹਿੱਸਿਆਂ ਵਿੱਚ ਕਿਸਾਨਾਂ ਨੇ ਖੇਤੀ ਉਤਪਾਦਾਂ ਨੂੰ ਸੜਕ ਤੇ ਸੁੱਟ ਦਿੱਤਾ|
ਅੰਦੋਲਨਕਾਰੀਆਂ ਨੇ ਵੀਰਵਾਰ ਨੂੰ ਇਹ ਕੋਸ਼ਿਸ਼ ਕੀਤੀ ਕਿ ਮੁੰਬਈ, ਪੁਣੇ ਨੂੰ ਹੋਣ ਵਾਲੀ ਖੇਤੀ ਉਤਪਾਦ ਦੀ ਸਪਲਾਈ ਰੋਕ ਦਿੱਤੀ ਜਾਵੇ, ਜਿਸ ਦਾ ਅਸਰ ਅੱਜ ਦਿਖਾਈ ਦਿੱਤੀ| ਏਸ਼ੀਆ ਦੀ ਸਭ ਤੋਂ ਵੱਡੀ ਨਵੀਂ ਮੁੰਬਈ ਮੰਡੀ ਵਿੱਚ ਸਿਰਫ 146 ਗੱਡੀਆਂ ਸਬਜ਼ੀ-ਫਲ ਲੈ ਕੇ ਪੁੱਜੀਆਂ ਹਨ, ਜਦੋਂ ਕਿ ਪੁਣੇ ਵਿੱਚ ਦੁੱਧ ਸੰਕਲਨ 50 ਫੀਸਦੀ ਘੱਟ ਗਿਆ ਹੈ| ਇਸ ਦੌਰਾਨ ਸਮਾਜਿਕ ਵਰਕਰ ਅੰਨਾ ਹਜ਼ਾਰੇ ਨੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦੇ ਹੋਏ ਸਰਕਾਰ ਨਾਲ ਵਿਚੋਲਗੀ ਦਾ ਪ੍ਰਸਤਾਵ ਰੱਖਿਆ ਹੈ, ਜਦੋਂ ਕਿ ਰਾਜ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਕਹਿ ਚੁਕੇ ਹਨ ਕਿ ਸਰਕਾਰ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਹੈ| ਮੁੱਖ ਮੰਤਰੀ ਦਾ ਦੋਸ਼ ਹੈ ਕਿ ਵਿਰੋਧੀ ਧਿਰ ਕਿਸਾਨ ਅੰਦਲੋਨ ਨੂੰ ਹਿੰਸਕ ਬਣਾ ਰਿਹਾ ਹੈ|

Leave a Reply

Your email address will not be published. Required fields are marked *