ਮਹਾਰਾਸ਼ਟਰ ਵਿੱਚ ਹਿੰਸਕ ਹੋਇਆ ਕਿਸਾਨ ਅੰਦੋਲਨ, ਪੁਲੀਸ ਦੀਆਂ 6 ਗੱਡੀਆਂ ਫੂਕੀਆਂ

ਬਦਲਾਪੁਰ, 22 ਜੂਨ (ਸ.ਬ.) ਮਹਾਰਾਸ਼ਟਰ ਦੇ ਕਲਿਆਣ ਵਿੱਚ  ਨੇਵਾਲੀ ਏਅਰਪੋਰਟ ਦੇ ਲਈ ਸਰਕਾਰ ਵੱਲੋਂ ਲਈ ਗਈ ਜ਼ਮੀਨ(ਐਕਵਾਇਜੇਸ਼ਨ) ਨੂੰ ਵਾਪਸ ਲੈਣ ਦੇ ਲਈ ਅੰਦੋਲਨ ਕਰ ਰਹੇ ਕਿਸਾਨ ਅੱਜ ਹਿੰਸਕ ਹੋ ਗਏ| ਉਨ੍ਹਾਂ ਨੇ ਸੜਕਾਂ ਤੇ ਖੜ੍ਹੀਆਂ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ| ਮੌਕੇ ਤੇ ਪਹੁੰਚੇ ਪੁਲੀਸ ਵਾਲਿਆਂ ਨੂੰ ਵੀ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ| ਇਸ ਘਟਨਾ ਦੇ ਬਾਅਦ ਤੋਂ ਕਲਿਆਣ ਤੋਂ ਹਾਜੀ ਮਲੰਗ ਜਾਣ ਵਾਲੇ ਰਸਤੇ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੇ ਗਏ ਹਨ| ਭਾਰੀ ਗਿਣਤੀ ਵਿੱਚ ਪੁਲੀਸ ਮੌਕੇ ਤੇ ਮੌਜੂਦ ਹਨ|
ਕੁਝ ਸਾਲ ਪਹਿਲਾਂ ਸਰਕਾਰ ਨੇ ਇੱਥੇ ਏਅਰਪੋਰਟ ਬਣਾਉਣ ਲਈ ਕਿਸਾਨਾਂ ਤੋਂ ਜ਼ਮੀਨ ਲਈ ਸੀ| ਬਾਅਦ ਵਿੱਚ ਇੱਥੇ ਫੌਜ ਦਾ ਕੈਂਪ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ| ਅਸਲ ਵਿੱਚ ਸੈਕਿੰਡ ਵਰਲਡ ਵਾਰ ਦੇ ਸਮੇਂ ਇਹ ਜ਼ਮੀਨ ਬ੍ਰਿਟਿਸ਼ ਆਰਮੀ ਦੇ ਕਬਜ਼ੇ ਵਿੱਚ ਸੀ| ਦੇਸ਼ ਆਜ਼ਾਦ ਹੋਇਆ ਅਤੇ ਇਸ ਤੇ ਕਿਸਾਨਾਂ ਨੇ ਆਪਣਾ ਹੱਕ ਜਮ੍ਹਾ ਲਿਆ| ਫੌਜ ਹੁਣ ਫਿਰ ਇਸ ਜ਼ਮੀਨ ਤੇ ਆਪਣਾ ਅਧਿਕਾਰ ਚਾਹੁੰਦੀ ਹੈ, ਜਦਕਿ ਕਿਸਾਨਾਂ ਦਾ ਕਹਿਣਾ ਹੈ ਕਿ ਜ਼ਮੀਨ ਹਵਾਈ ਅੱਡੇ ਦੇ ਲਈ ਲਈ ਗਈ ਸੀ, ਇਸ ਲਈ ਇੱਥੇ ਏਅਰਪੋਰਟ ਹੀ ਬਣਨਾ ਚਾਹੀਦਾ| ਕਿਸਾਨ ਕਈ ਦਿਨਾਂ ਤੋਂ ਸ਼ਾਂਤੀਪੂਰਨ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਸੀ, ਪਰ ਅੱਜ ਅੰਦੋਲਨ ਨੇ ਹਿੰਸਕ ਰੂਪ ਲੈ ਲਿਆ|
ਕਿਸਾਨਾਂ ਨੇ 1 ਜੂਨ ਨੂੰ ਅਹਿਮਦਾਬਾਦ ਦੇ ਪੁਣਤਾਂਬਾ ਤੋਂ ਅੰਦੋਲਨ ਸ਼ੁਰੂ ਕੀਤਾ ਸੀ, ਜੋ ਕਿ 8 ਜੂਨ ਤੱਕ ਚਲਿਆ| ਇਸ ਦੌਰਾਨ ਫਸਲ, ਸਬਜ਼ੀਆਂ ਅਤੇ ਦੁੱਧ ਦੀ ਬਰਬਾਦੀ ਹੋਈ| 8 ਕਿਸਾਨਾਂ ਨੇ ਖੁਦਕੁਸ਼ੀ ਕੀਤੀ| ਸੂਬੇ ਵਿੱਚ ਜ਼ਰੂਰੀ ਸਾਮਾਨ ਦੀ ਕਿੱਲਤ ਹੋ ਗਈ ਸੀ| ਸ਼ਿਵਸੈਨਾ ਨੇ ਵੀ ਕਿਸਾਨਾਂ ਦਾ ਪੱਖ ਲੈਂਦੇ ਹੋਏ ਸਮਰਥਨ ਵਾਪਸੀ ਦੇ ਵੱਲ ਇਸ਼ਾਰਾ ਤੱਕ ਕਰ ਦਿੱਤਾ ਸੀ| 2 ਜੂਨ ਨੂੰ ਫੜਨਵੀਸ ਨੇ ਕਿਸਾਨਾਂ ਨੂੰ 31 ਅਕਤੂਬਰ ਤੱਕ ਕਰਜ਼ਾ ਮਾਫੀ ਦੇ ਮੁੱਦੇ ਤੇ ਫੈਸਲਾ ਲੈਣ ਦਾ ਭਰੋਸਾ ਦਿਵਾਇਆ ਸੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਕਿਸਾਨਾਂ ਦੇ ਬਿਜਲੀ ਦੇ ਬਿਲਾਂ ਨੂੰ ਵੀ ਮਾਫ ਕੀਤਾ ਜਾਵੇਗਾ|

Leave a Reply

Your email address will not be published. Required fields are marked *