ਮਹਾਰਾਸ਼ਟਰ ਸਰਕਾਰ ਵਲੋਂ ਪਲਾਸਟਿਕ ਦੀ ਵਰਤੋਂ ਉੱਪਰ ਲਗਾਈ ਗਈ ਪਾਬੰਦੀ ਦੇ ਮਾਇਨੇ

ਵਾਤਾਵਰਣ ਸੁਰੱਖਿਆ ਦੀ ਦਿਸ਼ਾ ਵਿੱਚ ਚੰਗਾ ਕਦਮ ਚੁੱਕਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਰਾਜ ਵਿੱਚ ਪਲਾਸਟਿਕ ਅਤੇ ਥਰਮੋਕੋਲ ਦੇ ਇਸਤੇਮਾਲ ਤੇ ਪਾਬੰਦੀ ਲਗਾ ਦਿੱਤੀ ਹੈ| ਇਸ ਫੈਸਲੇ ਦੇ ਤਹਿਤ ਹੁਣ ਪਲਾਸਟਿਕ ਦੀਆਂ ਥੈਲੀਆਂ, ਬੈਗ, ਪਾਉਚ, ਕਪ-ਪਲੇਟ-ਚਮਚ ਵਰਗੀਆਂ ਚੀਜਾਂ ਦੇ ਉਤਪਾਦਨ ਤੇ ਪੂਰੀ ਤਰ੍ਹਾਂ ਨਾਲ ਮਨਾਹੀ ਹੋਵੇਗੀ| ਜੇਕਰ ਕੋਈ ਇਨ੍ਹਾਂ ਨੂੰ ਵੇਚਦਾ ਜਾਂ ਲਿਜਾਂਦਾ ਨਜ਼ਰ ਆਇਆ ਤਾਂ ਉਸਨੂੰ ਸਜਾ ਭੁਗਤਨੀ ਪਵੇਗੀ|
ਸਰਕਾਰ ਨੇ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਤੇ ਪੰਝੀ ਹਜਾਰ ਰੁਪਏ ਦਾ ਜੁਰਮਾਨਾ ਅਤੇ ਤਿੰਨ ਸਾਲ ਜੇਲ੍ਹ ਦੀ ਸਜਾ ਤੈਅ ਕੀਤੀ ਹੈ| ਹਾਲਾਂਕਿ ਕੁੱਝ ਮਾਮਲਿਆਂ, ਮਸਲਨ ਦਵਾਈਆਂ ਅਤੇ ਪੋਸੈਸਡ ਉਤਪਾਦਾਂ ਦੀ ਪੈਕਿੰਗ, ਬਾਗਵਾਨੀ ਉਤਪਾਦਾਂ ਅਤੇ ਬੂਟਿਆਂ ਨੂੰ ਲਪੇਟਣ, ਠੋਸ ਕੂੜੇ ਦੇ ਨਿਪਟਾਨ ਅਤੇ ਨਿਰਯਾਤ ਲਈ ਪਲਾਸਟਿਕ ਦਾ ਇਸਤੇਮਾਲ ਹੁੰਦਾ ਰਹੇਗਾ| ਇਸ ਤੋਂ ਇਲਾਵਾ, ਵਿਸ਼ੇਸ਼ ਆਰਥਿਕ ਖੇਤਰਾਂ ਨੂੰ ਵੀ ਇਸ ਪਾਬੰਦੀ ਤੋਂ ਵੱਖ ਰੱਖਿਆ ਗਿਆ ਹੈ| ਸਵਾਲ ਹੈ ਕਿ ਜੇਕਰ ਪਾਬੰੀਦ ਦੀ ਤਾਜ਼ਾ ਘੋਸ਼ਣਾ ਰੋਜ ਦੀ ਜਿੰਦਗੀ ਵਿੱਚ ਪਲਾਸਟਿਕ ਦੇ ਇਸਤੇਮਾਲ ਨੂੰ ਬੰਦ ਕਰਨ ਦੀ ਹੈ ਤਾਂ ਵਿਸ਼ੇਸ਼ ਆਰਥਿਕ ਖੇਤਰ ਵਿੱਚ ਜਾਂ ਕੁੱਝ ਹੋਰ ਥਾਵਾਂ ਤੇ ਇਸਦੇ ਪ੍ਰਯੋਗ ਵਿੱਚ ਛੂਟ ਤੋਂ ਇਸਨੂੰ ਕਿਵੇਂ ਕਾਬੂ ਕੀਤਾ ਜਾ ਸਕੇਗਾ? ਹਾਲਾਂਕਿ ਵਾਤਾਵਰਣ ਸੁਰੱਖਿਆ ਦੇ ਲਿਹਾਜ਼ ਨਾਲ ਬੇਹੱਦ ਅਹਿਮ ਸਰਕਾਰ ਦਾ ਇਹ ਫੈਸਲਾ ਇਸਲਈ ਵੀ ਜਰੂਰੀ ਸੀ ਕਿ ਪਿਛਲੇ ਕੁੱਝ ਸਾਲਾਂ ਤੋਂ ਮੀਂਹ ਦੇ ਮੌਸਮ ਵਿੱਚ ਮੁੰਬਈ ਨੂੰ ਹੜ੍ਹ ਵਰਗੀ ਗੰਭੀਰ ਸਮੱਸਿਆ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ ਅਤੇ ਉਸ ਵਿੱਚ ਪਲਾਸਟਿਕ ਕੂੜੇ ਦੀ ਭੂਮਿਕਾ ਵੱਡੀ ਮੰਨੀ ਗਈ| ਮੀਂਹ ਦੇ ਦਿਨਾਂ ਵਿੱਚ ਸਾਰੇ ਨਾਲੇ ਕੂੜੇ ਨਾਲ ਜਾਮ ਹੋ ਜਾਂਦੇ ਹਨ ਅਤੇ ਇਸਦਾ ਵੱਡਾ ਹਿੱਸਾ ਪਲਾਸਟਿਕ ਦੀਆਂ ਥੈਲੀਆਂ ਹੀ ਹੁੰਦੀਆਂ ਹਨ|
ਇਸਤੋਂ ਪਹਿਲਾਂ ਪੋਲਿਥੀਨ ਜਾਂ ਪਲਾਸਟਿਕ ਦੀਆਂ ਥੈਲੀਆਂ ਉਤੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ , ਉੱਤਰ ਪ੍ਰਦੇਸ਼ , ਝਾਰਖੰਡ ਵਰਗੇ ਰਾਜ ਵੀ ਪਾਬੰਦੀ ਲਗਾ ਚੁੱਕੇ ਹਨ| ਪਰੰਤੂ ਘੋਸ਼ਣਾ ਦੇ ਬਰਕਸ ਵਿਵਹਾਰ ਵਿੱਚ ਇਸਦਾ ਕੋਈ ਠੋਸ ਨਤੀਜਾ ਨਹੀਂ ਨਿਕਲਿਆ| ਜਿਨ੍ਹਾਂ ਰਾਜਾਂ ਨੇ ਪਾਬੰਦੀ ਲਗਾਈ ਉੱਥੇ ਅੱਜ ਵੀ ਧੜੱਲੇ ਨਾਲ ਪਲਾਸਟਿਕ ਦੀਆਂ ਥੈਲੀਆਂ ਦਾ ਇਸਤੇਮਾਲ ਹੋ ਰਿਹਾ ਹੈ| ਸਰਕਾਰ ਵਲੋਂ ਅਜਿਹਾ ਕੋਈ ਪੁਖਤਾ ਬੰਦੋਬਸਤ ਨਜ਼ਰ ਨਹੀਂ ਆਉਂਦਾ ਜੋ ਪਾਬੰਦੀ ਉਤੇ ਅਮਲ ਨੂੰ ਯਕੀਨੀ ਕਰਾਏ|
ਸਰਕਾਰਾਂ ਨੂੰ ਪਲਾਸਟਿਕ ਦੇ ਇਸਤੇਮਾਲ ਤੇ ਸਖਤੀ ਵਰਤਣ ਦੀ ਜ਼ਰੂਰਤ ਉਦੋਂ ਲੱਗਦੀ ਹੈ ਜਦੋਂ ਇਸ ਮਸਲੇ ਉਤੇ ਐਨਜੀਟੀ ਮਤਲਬ ਰਾਸ਼ਟਰੀ ਹਰਿਤ ਪੰਚਾਟ ਅਤੇ ਕੁੱਝ ਅਦਾਲਤਾਂ ਦਿਸ਼ਾ-ਨਿਰਦੇਸ਼ਾਂ ਜਾਰੀ ਕਰਦੀ ਹੈ ਅਤੇ ਉਸ ਨਾਲ ਦਬਾਅ ਬਣਦਾ ਹੈ| ਖਾਸ ਤੌਰ ਤੇ ਹਿਮਾਲਿਆ ਖੇਤਰ ਅਤੇ ਗੰਗਾ – ਜਮੁਨਾ ਵਰਗੀਆਂ ਨਦੀਆਂ ਵਿੱਚ ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਐਨਜੀਟੀ ਨੇ ਸਖਤੀ ਦਿਖਾਈ ਅਤੇ ਕੂੜਾ ਅਤੇ ਰਹਿੰਦ-ਖੁਹੰਦ ਪ੍ਰਬੰਧਨ ਨੂੰ ਲੈ ਕੇ ਸਰਕਾਰਾਂ ਨੂੰ ਫਟਕਾਰ ਲਗਾਈ| ਫਿਰ ਵੀ ਸਰਕਾਰਾਂ ਤੋਂ ਵਿਵਹਾਰ ਵਿੱਚ ਅਜਿਹੀ ਪਹਿਲਕਦਮੀ ਨਹੀਂ ਦੇਖੀ ਗਈ ਜੋ ਇਸ ਮਸਲੇ ਤੇ ਉਨ੍ਹਾਂ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ|
ਇਸ ਵਿੱਚ ਕੋਈ ਸ਼ਕ ਨਹੀਂ ਕਿ ਪਲਾਸਟਿਕ ਨਾਲ ਬਣੇ ਸਾਮਾਨ ਸਾਡੇ ਰੋਜ ਦੇ ਜੀਵਨ ਦਾ ਅਟੁੱਟ ਹਿੱਸਾ ਬਣ ਚੁੱਕੇ ਹਨ| ਰੋਜਾਨਾ ਅਸੀਂ ਜਿੰਨੀਆਂ ਵੀ ਚੀਜਾਂ ਦਾ ਇਸਤੇਮਾਲ ਕਰਦੇ ਹਾਂ, ਉਨ੍ਹਾਂ ਵਿੱਚ ਕਾਫ਼ੀ ਸਾਮਾਨ ਪਲਾਸਟਿਕ ਦੇ ਬਣੇ ਹੁੰਦੇ ਹਾਂ ਜਾਂ ਉਨ੍ਹਾਂ ਦੇ ਨਿਰਮਾਣ ਵਿੱਚ ਪਲਾਸਟਿਕ ਦੀ ਭੂਮਿਕਾ ਹੁੰਦੀ ਹੈ| ਇਸ ਲਈ ਪਲਾਸਟਿਕ ਦੇ ਇਸਤੇਮਾਲ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਣਾ ਮੁਸ਼ਕਿਲ ਹੈ| ਪਰੰਤੂ ਇਸਦਾ ਅਸਰ ਇਹ ਪੈਂਦਾ ਹੈ ਕਿ ਪਲਾਸਟਿਕ ਦੀ ਵਜ੍ਹਾ ਨਾਲ ਸਾਡੇ ਆਸਪਾਸ ਦੇ ਵਾਤਾਵਰਣ ਨੂੰ ਵਿਆਪਕ ਨੁਕਸਾਨ ਪੁੱਜਦਾ ਹੈ| ਇਸ ਲਈ ਜ਼ਰੂਰਤ ਇਸ ਗੱਲ ਦੀ ਹੈ ਕਿ ਕਾਨੂੰਨੀ ਪਾਬੰਦੀ ਤੋਂ ਇਲਾਵਾ ਵੀ ਅਸੀਂ ਆਪਣੇ ਜੀਵਨ ਵਿੱਚ ਪਲਾਸਟਿਕ ਦੇ ਇਸਤੇਮਾਲ ਨੂੰ ਹੇਠਲਾ ਪੱਧਰ ਤੱਕ ਲਿਆਈਏ | ਇਸਦੇ ਲਈ ਕਾਨੂੰਨ ਤੋਂ ਵੀ ਵੱਡੀ ਜ਼ਰੂਰਤ ਲੋਕਾਂ ਨੂੰ ਇਸ ਬਾਰੇ ਜਾਗਰੂਕ ਬਣਾਉਣ ਦੀ ਹੈ| ਲੋਕਾਂ ਨੂੰ ਇਸ ਬਾਰੇ ਦੱਸਣਾ ਪਵੇਗਾ ਕਿ ਪਲਾਸਟਿਕ ਦਾ ਪ੍ਰਯੋਗ ਇਨਸਾਨ ਲਈ ਕਿਸ ਤਰ੍ਹਾਂ ਜਾਨਲੇਵਾ ਹੁੰਦਾ ਜਾ ਰਿਹਾ ਹੈ|
ਅੱਜ ਪਲਾਸਟਿਕ ਨਾਲ ਪੈਦਾ ਹੋਣ ਵਾਲਾ ਕੂੜਾ ਇਸ ਧਰਤੀ ਲਈ ਇੱਕ ਵੱਡਾ ਸੰਕਟ ਬਣ ਚੁੱਕਿਆ ਹੈ| ਇਸ ਦੇ ਇਸਤੇਮਾਲ ਨੂੰ ਘਟਾਉਣ ਲਈ ਅਜਿਹੇ ਵਿਕਲਪਾਂ ਨੂੰ ਬੜਾਵਾ ਦਿੱਤਾ ਜਾਣਾ ਚਾਹੀਦਾ ਹੈ ਜੋ ਵਾਤਾਵਰਨ ਦੇ ਅਨੁਕੂਲ ਹੋਣ|
ਪ੍ਰਵੀਨ ਕੁਮਾਰ

Leave a Reply

Your email address will not be published. Required fields are marked *