ਮਹਾਰਾਸ਼ਟਰ : ਸਵਾਈਨ ਫਲੂ ਨਾਲ ਹੁਣ ਤੱਕ 302 ਵਿਅਕਤੀਆਂ ਦੀ ਮੌਤ

ਮੁੰਬਈ, 1 ਨਵੰਬਰ (ਸ.ਬ.) ਦੇਸ਼ ਵਿਚ ਸਵਾਈਨ ਫਲੂ ਦੇ ਕਾਰਨ ਹੁਣ ਤੱਕ ਕਈ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਪਰ ਇਸ ਦਾ ਸਭ ਤੋਂ ਵੱਧ ਅਸਰ ਮਹਾਰਾਸ਼ਟਰ ਵਿੱਚ ਦੇਖਣ ਨੂੰ ਮਿਲਿਆ ਹੈ| ਇਸ ਸਾਲ ਮਹਾਰਾਸ਼ਟਰ ਵਿੱਚ ਸਵਾਈਨ ਫਲੂ ਕਾਰਨ 302 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 325 ਤੋਂ ਜ਼ਿਆਦਾ ਲੋਕ ਅਜੇ ਵੀ ਹਸਪਤਾਲ ਵਿੱਚ ਦਾਖਲ ਹਨ| ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਲਰਟ ਦੇ ਮੁਤਾਬਿਕ ਕਿਸੇ ਵੀ ਤਰ੍ਹਾਂ ਦੇ ਲੱਛਣ ਮਿਲਣ ਤੇ ਤੁਰੰਤ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ|

Leave a Reply

Your email address will not be published. Required fields are marked *