ਮਹਾਰਾਸ਼ਟਰ ਵਿੱਚ 107 ਸਾਲਾ ਬੀਬੀ ਨੇ ਦਿੱਤੀ ਕੋਰੋਨਾ ਵਾਇਰਸ ਨੂੰ ਮਾਤ

ਜਾਲਨਾ, 21 ਅਗਸਤ (ਸ.ਬ.) ਮਹਾਰਾਸ਼ਟਰ ਵਿੱਚ 107 ਸਾਲਾ ਬਜ਼ੁਰਗ ਬੀਬੀ ਅਤੇ ਉਨ੍ਹਾਂ ਦੀ 78 ਸਾਲਾ ਧੀ ਨੇ ਕੋਰਨਾ ਵਾਇਰਸ ਇਨਫੈਕਸ਼ਨ ਨੂੰ ਮਾਤ ਦੇ ਕੇ ਲੋਕਾਂ ਦੇ ਸਾਹਮਣੇ ਇਕ ਮਿਸਾਲ ਪੇਸ਼ ਕੀਤੀ ਹੈ| ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ| ਜਾਲਨਾ ਸ਼ਹਿਰ ਦੇ ਇਕ ਹਸਪਤਾਲ ਵਿੱਚ ਦਾਖ਼ਲ ਬਜ਼ੁਰਗ ਬੀਬੀ, ਉਨ੍ਹਾਂ ਦੀ ਬਜ਼ੁਰਗ ਧੀ ਅਤੇ ਉਨ੍ਹਾਂ ਦੇ ਪਰਿਵਾਰ ਦੇ 3 ਮੈਂਬਰਾਂ ਨੂੰ ਵੀਰਵਾਰ ਨੂੰ ਛੁੱਟੀ ਦੇ ਦਿੱਤੀ ਗਈ| ਜ਼ਿਲ੍ਹਾ ਸਿਵਲ ਸਰਜਨ ਅਰਚਨਾ ਭੋਂਸਲੇ ਨੇ ਦੱਸਿਆ ਕਿ ਬਜ਼ੁਰਗ ਬੀਬੀ, ਉਨਾਂ ਦੀ ਧੀ, 65 ਸਾਲਾ ਉਨ੍ਹਾਂ ਦੇ ਬੇਟੇ ਅਤੇ 27 ਅਤੇ 17 ਸਾਲ ਦੇ ਉਨ੍ਹਾਂ ਦੇ ਪਰਿਵਾਰ ਦੇ 2 ਲੋਕਾਂ ਦਾ ਹਸਪਤਾਲ ਵਿੱਚ ਇਕ ਹਫਤੇ ਤੋਂ ਵੱਧ ਸਮੇਂ ਤੱਕ ਇਲਾਜ ਚੱਲਿਆ| ਉਨ੍ਹਾਂ ਨੇ ਦੱਸਿਆ ਕਿ ਪੁਰਾਣੇ ਜਾਲਨਾ ਵਿੱਚ ਮਾਲੀ ਪੁਰਾ ਦੇ ਵਾਸੀ ਇਸ ਪਰਿਵਾਰ ਨੂੰ 11 ਅਗਸਤ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ|
ਭੋਂਸਲੇ ਨੇ ਦੱਸਿਆ ਕਿ ਬਜ਼ੁਰਗ ਬੀਬੀ ਦੀ ਹਾਲ ਹੀ ਵਿੱਚ ਰੀੜ੍ਹ ਦੀ ਹੱਡੀ ਦੀ ਸਰਜਰੀ ਹੋਈ ਹੈ ਅਤੇ ਇਨਫੈਕਸ਼ਨ ਦੀ ਪੁਸ਼ਟੀ ਹੋਣ ਤੇ ਉਨ੍ਹਾਂ ਦੀ ਉਮਰ ਨੂੰ ਦੇਖਦੇ ਹੋਏ ਚੁਣੌਤੀਆਂ ਵੱਧ ਸਨ| ਠੀਕ ਹੋਣ ਤੋਂ ਬਾਅਦ, ਹਸਪਤਾਲ ਦੇ ਕਰਮੀਆਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਗਰਮਜੋਸ਼ੀ ਨਾਲ ਵਿਦਾਈ ਦਿੱਤੀ| ਬੀਬੀ ਦੇ ਬੇਟੇ ਨੇ ਕਿਹਾ,”ਅਸੀਂ ਉਮੀਦ ਗਵਾ ਦਿੱਤੀ ਸੀ ਪਰ ਅਸੀਂ ਮੈਡੀਕਲ ਸਟਾਫ਼ ਵਲੋਂ ਦਿਖਾਏ ਗਏ ਸਮਰਪਣ ਕਾਰਨ ਬਚ ਗਏ| ਇਹ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਹੈ|” ਵਿਦਾਈ ਪ੍ਰੋਗਰਾਮ ਵਿੱਚ ਜ਼ਿਲ੍ਹਾ ਕਲੈਕਟਰ ਰਵਿੰਦਰ ਬਿਨਵਾੜੇ ਅਤੇ ਜ਼ਿਲ੍ਹਾ ਪੁਲਸ ਸੁਪਰਡੈਂਟ ਐਸ. ਚੈਤਨਯ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਹਸਪਤਾਲ ਦੇ ਕਰਮੀਆਂ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ|

Leave a Reply

Your email address will not be published. Required fields are marked *