ਮਹਾਰਿਸ਼ੀ ਬਾਲਮੀਕ ਮੰਦਰ ਦਾ ਨੀਂਹ ਪੱਥਰ ਰੱਖਿਆ
ਖਰੜ, 12 ਜਨਵਰੀ (ਸ਼ਮਿੰਦਰ ਸਿੰਘ) ਖਰੜ ਦੇ ਨਾਲ ਲੱਗਦੇ ਪਿੰਡ ਖੂਨੀ ਮਾਜਰਾ ਵਿੱਚ ਪਿੰਡ ਵਾਸੀਆਂ ਵੱਲੋਂ ਮਹਾਰਿਸ਼ੀ ਬਾਲਮੀਕ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਖਰੜ ਵਾਰਡ ਨੰਬਰ 18 ਦੇ ਉਮੀਦਵਾਰ ਗੁਰਜੀਤ ਸਿੰਘ ਗੱਗੀ (ਲੱਭੂ ਸਵੀਟ) ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਕੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਗੁਰਜੀਤ ਸਿੰਘ ਗੱਗੀ ਨੇ ਕਿਹਾ ਕਿ ਲੋਕਾਂ ਨੂੰ ਅਜਿਹੇ ਧਾਰਮਿਕ ਕੰਮਾਂ ਵਿੱਚ ਇਕਮੁੱਠ ਹੋ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਪਿੰਡ ਵਾਲਿਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਮੰਦਰ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਦੇ ਨਾਲ ਮਹਿੰਦਰ ਸਿੰਘ ਸੇਵਾਦਾਰ, ਹਾਕਮ ਸਿੰਘ ਪ੍ਰਧਾਨ, ਜਗਤਾਰ ਸਿੰਘ ਤਹਿਸੀਲ ਪ੍ਰਧਾਨ, ਹਰਬੰਸ ਲਾਲ ਸਰਪੰਚ (ਮਲਕਪੁਰ) ਜਸਵਿੰਦਰ ਸਿੰਘ ਮੀਤ ਪ੍ਰਧਾਨ, ਕੁਲਵੰਤ ਸਿੰਘ, ਭੁਪਿੰਦਰ ਸਿੰਘ, ਰਾਮ ਸਿੰਘ, ਗੁਰਮੀਤ ਸਿੰਘ,ਦਲਵਿੰਦਰ ਕੌਰ ਮਹਿਲਾ ਮੰਡਲ ਤਹਿਸੀਲ ਪ੍ਰਧਾਨ, ਹਰਭਜਨ ਸਿੰਘ ਕਾਲਾ, ਬਲਦੇਵ ਸਿੰਘ ਲੰਬੜਦਾਰ, ਸੱਤਾ ਸਿੰਘ ਫੌਜੀ, ਨੰਦ ਸਿੰਘ, ਭਾਗ ਸਿੰਘ ਫੌਜੀ ਅਤੇ ਗੁਰਮੇਲ ਸਿੰਘ ਹਾਜ਼ਿਰ ਸਨ।